ਪਰ ਵੀਜ਼ੇ ਵੀ ਧੜਾਧੜ ਹੋ ਰਹੇ ਹਨ ਰੱਦ

ਔਟਵਾ, 13 ਮਈ (ਹਮਦਰਦ ਸਮਾਚਾਰ ਸੇਵਾ):ਬੇਸ਼ੱਕ ਕੈਨੇਡਾ ਨੂੰ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਦੀ ਇਸ ਵੇਲੇ ਬਹੁਤ ਲੋੜ ਹੈ ਤੇ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਜ਼ ਵਿਦੇਸ਼ੀ ਬੱਚਿਆਂ ਨੂੰ ਇੱਥੇ ਆ ਕੇ ਪੜ•ਾਈ ਕਰਨ ਲਈ ਉਤਸ਼ਾਹਿਤ ਵੀ ਕਰ ਰਹੇ ਹਨ ਪਰ ਇਸ ਦੌਰਾਨ ਫਿਰ ਇੱਕ ਦੁਖ਼ਦ ਗੱਲ ਇਹ ਵੀ ਵਾਪਰ ਰਹੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵੱਲੋਂ ਦਾਖ਼ਲੇ ਲਈ ਮਨਜ਼ੂਰੀ ਤਾਂ ਮਿਲ ਜਾਂਦੀ ਹੈ ਪਰ ਵੀਜ਼ਾ ਰੱਦ ਹੋਣ ਕਾਰਨ ਉਨ•ਾਂ ਨੂੰ ਹੋਰ ਦੇਸ਼ਾਂ ਦਾ ਰੁਖ਼ ਕਰਨਾ ਪੈਂਦਾ। ਇਸ ਤਰ•ਾਂ ਦੇ ਜ਼ਿਆਦਾਤਰ ਵੀਜ਼ੇ ਰੱਦ ਹੋਣ ਦਾ ਕਾਰਨ ਸੁਰੱਖਿਆ ਕਾਰਨਾਂ ਨੂੰ ਦੱਸਿਆ ਜਾਂਦਾ ਅਤੇ ਅਜਿਹੇ ਮਾਮਲਿਆਂ 'ਚ ਬਹੁਤੀ ਵਾਰ ਉਹ ਵਿਦਿਆਰਥੀ ਸ਼ਿਕਾਰ ਬਣਦੇ ਹਨ, ਜੋ ਪਾਕਿਸਤਾਨ ਅਤੇ ਨਾਈਜੀਰੀਆ ਨਾਲ ਸਬੰਧ ਰੱਖਦੇ ਹੋਣ। ਵੱਡੀ ਗਿਣਤੀ 'ਚ ਵਿਦਿਆਰਥੀ ਵੀਜ਼ਿਆਂ ਦਾ ਰੱਦ ਹੋਣਾ ਸਿਰਫ਼ ਕੌਮਾਂਤਰੀ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਲਈ ਵੀ ਸਿਰ ਦਰਦੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਕੁਝ ਕੈਨੇਡੀਅਨ ਅਦਾਰੇ ਜੋ ਕੌਮਾਂਤਰੀ ਬੱਚਿਆਂ ਨੂੰ ਪੜ•ਨ ਦਾ ਮੌਕਾ ਦੇਣ ਲਈ ਬੇਤਾਬ ਹਨ ਅਤੇ ਉਨ•ਾਂ ਨੂੰ ਦਾਖ਼ਲੇ ਲਈ ਬੁਲਾਇਆ ਜਾ ਰਿਹਾ ਹੈ ਪਰ ਵੀਜ਼ਾ ਰੱਦ ਹੋਣ ਕਾਰਨ ਵਿਦਿਆਰਥੀਆਂ ਨੂੰ ਕੈਨੇਡਾ ਦੀ ਬਜਾਏ ਹੋਰਰ ਦੇਸ਼ਾਂ ਦਾ ਰੁਖ਼ ਕਰਨਾ ਪੈਂਦਾ। ਜਿਸ ਦੇ ਚਲਦਿਆਂ ਕੈਨੇਡੀਅਨ ਅਦਾਰੇ ਜਿੱਥੇ ਚੰਗੇ ਵਿਦਿਆਰਥੀਆਂ ਨੂੰ ਆਪਣੇ ਹੱਥੋਂ ਗਵਾਉਂਦੇ ਹਨ, ਉੱਥੇ ਹੀ ਉਨ•ਾਂ ਨੂੰ ਵਿੱਤੀ ਨੁਕਸਾਨ ਵੀ ਸਹਿਣਾ ਪੈ ਰਿਹਾ। ਯੂਨੀਵਰਸਿਟੀ ਆਫ਼ ਨਿਊ ਬਰੂਨਸਵਿੱਕ ਦੇ ਪ੍ਰੋਫ਼ੈਸਰ ਅਤੇ ਬਿਜਨਸ ਡਿਪਾਰਟਮੈਂਟ ਦੇ ਡੀਨ ਵਜੋਂ ਸੇਵਾਵਾਂ ਦੇ ਚੁੱਕੇ ਫ਼ੈਜ਼ਲੇਅ ਸਿਦਿਕ ਨੇ ਦੱਸਿਆ ਕਿ ਜ਼ਿਆਦਾ ਵੀਜ਼ੇ ਰੱਦ ਹੋਣ ਕਾਰਨ ਵਿਦਿਆਰਥੀਆਂ ਅਤੇ ਅਦਾਰਿਆਂ ਲਈ ਸਿਰਦਰਦੀ ਬਣ ਰਹੀ ਹੈ। ਪਿਛਲੇ ਕੁਝ ਸਾਲਾਂ 'ਚ ਭਾਰਤ ਅਤੇ ਚੀਨ ਤੋਂ ਤਾਂ ਵਧੇਰੇ ਬੱਚੇ ਆ ਰਹੇ ਹਨ ਪਰ ਪਾਕਿਸਤਾਨੀ ਅਤੇ ਨਾਈਜੀਰੀਆ ਦੇ ਵਿਦਿਆਰਥੀਆਂ ਲਈ ਵੀਜ਼ੇ ਪ੍ਰਾਪਤ ਕਰਨਾ ਬਹੁਤ ਚੁਣੌਤੀ ਬਣੀ ਹੋਈ ਹੈ। ਮੇਰੇ ਕਾਰਜਕਾਲ ਦੌਰਾਨ ਉੱਥੇ ਦੇ ਬਹੁਤ ਘੱਟ ਬੱਚੇ ਹੀ ਵੀਜ਼ਾ ਪ੍ਰਾਪਤ ਕਰ ਸਕੇ ਹਨ। ਇਸ ਦੇ ਨਾਲ ਹੀ ਉਨ•ਾਂ ਦੱਸਿਆ ਕਿ ਕੁੱਝ ਸਮੇਂ ਤੌਂ ਨਾਈਜੀਰੀਆ ਦੇ ਵਿਦਿਆਰਥੀਆਂ ਲਈ ਸਥਿਤੀ 'ਚ ਸੂਧਾਰ ਦੇਖਣ ਨੂੰ ਮਿਲ ਰਿਹਾ ਪਰ ਪਾਕਿਸਤਾਨ ਦੇ ਵਿਦਿਆਰਥੀਆਂ ਨੂੰ ਵੀਜ਼ੇ ਨਹੀਂ ਮਿਲ ਰਹੇ। ਉਨ•ਾ ਦੱਸਿਆ ਿਕ ਪਿਛਲੇ ਕੁੱਝ ਸਾਲਾਂ 'ਚ ਮੇਰੇ ਵਿਭਾਗ ਵੱਲੋਂ 8 ਪਾਕਿਸਤਾਨੀ ਵਿਦਾਰਥੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰਇਨ•ਾਂ 'ਚੋਂ ਕਿਸੇ ਇੱਕ ਨੂੰ ਵੀ ਵੀਜ਼ਾ ਨਹੀਂ ਮਿਲਿਆ। ਦੱਸ ਦੇਈਏ ਕਿ ਔਟਵਾ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਫ਼ੈਡਰਲ ਸਰਕਾਰ ਦੇ ਅਧਿਕਾਰੀਆਂ ਅੱਗੇ ਇਸ ਮੁੱਦੇ ਨੂੰ ਕਈ ਵਾਰ ਚੁੱਕ ਵੀ ਕੀਤੀ ਜਾ ਚੁੱਕੀ ਹੈ, ਪਰ ਇਸ ਫਿਰ ਵੀ ਕੋਈ ਜਿਆਦਾ ਅਸਰ ਨਹੀਂ ਦਿਸਿਆ। ਨਦੀਮ ਕਾਈਨੀ ਨੇ ਦੱਸਿਆ ਕਿ ਪਾਕਿਸਤਾਨੀ ਵਿਦਿਆਰਥੀ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਬਹੁਤ ਉਤਸੁਕ ਹਨ ਪਰ ਵੀਜ਼ਾ ਲੱਗਣ ਦੀਆਂ ਸਮੱਸਿਆਵਾਂ ਕਾਰਨ ਵੱਡੀ ਗਿਣਤੀ 'ਚ ਬੱਚੇ ਹੋਰ ਦੇਸ਼ਾਂ 'ਚ ਜਾ ਰਹੇ ਹਨ। ਇਸ ਬਾਬਤ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੂਸੇਨ ਨੇ ਕਿਹਾ ਕਿ ਇਸ ਮਾਮਲਾ ਲਿਬਰਲ ਸਰਕਾਰ ਦੇ ਧਿਆਨ 'ਚ ਆ ਚੁੱਕਾ ਹੈ ਅਤੇ ਜਲਦ ਹੀ ਸਰਕਾਰ ਇਸ ਸੰਬੰਧੀ ਕੋਈ ਉਪਰਾਲਾ ਕਰੇਗੀ। ਇਸ ਤੋਂ ਇਲਾਵਾ ਉਨ•ਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਅਤੇ ਨਾਲ ਹੀ ਵੀਜ਼ਾ ਦਫ਼ਤਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਦਸਤਾਵੇਜ਼ ਪੂਰੇ ਹੋਣ ਤਾਂ ਜੋ ਵੀਜ਼ਾ ਰੱਦ ਹੋਣ ਦੀ ਕੋਈ ਗੁੰਜਾਇਸ਼ ਨਾ ਰਹੇ।

ਹੋਰ ਖਬਰਾਂ »