ਗਰਭਪਾਤ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਡਾਕਟਰ ਨੂੰ ਹੋਵੇਗੀ ਉਮਰ ਕੈਦ
ਮਿਆਮੀ, 15 ਮਈ, (ਹ.ਬ.) : ਅਲਬਾਮਾ ਦੀ ਸੰਸਦ ਨੇ ਗਰਭਪਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇੱਥੋਂ ਤੱਕ ਕਿ ਬਲਾਤਕਾਰ ਅਤੇ ਜਿਸਮਾਨੀ ਸਬੰਧਾਂ ਦੇ ਮਾਮਲੇ ਵਿਚ ਵੀ ਗਰਭਪਾਤ ਦੀ ਆਗਿਆ ਨਹੀਂ ਦਿੱਤੀ ਗਈ ਹੈ। ਜੇਕਰ ਕੋਈ ਡਾਕਟਰ ਗਰਭਪਾਤ ਦੇ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਤਾਂ ਇਸ ਬਿਲ ਦੇ ਮੁਤਾਬਕ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। 
ਬਿਲ ਨੂੰ ਮਨਜ਼ੂਰੀ ਦੇ ਲਈ ਰਾਜਪਾਲ ਦੇ ਕੋਲ ਭੇਜਿਆ ਗਿਆ ਹੈ। ਬਿਲ ਦੀ ਤਜਵੀਜ਼ਾਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਡੈਮੋਕਰੇਟ ਨੇਤਾ ਬੌਬੀ ਸਿੰਗਲੇਟੋਨ ਦਾ ਕਹਿਣਾ ਹੈ ਕਿ ਬਿਲ ਪੂਰੀ ਤਰ੍ਹਾਂ ਠੀਕ ਨਹੀਂ ਹੈ। ਰਿਪਬਲਿਕਨ ਸਾਂਸਦਾਂ ਨੇ ਪੂਰੇ ਰਾਜ ਦੇ ਨਾਲ ਹੀ ਬਲਾਤਕਾਰ ਕਰ ਦਿੱਤਾ ਹੈ। ਅਲਬਾਮਾ ਦੀ ਸੰਸਦ ਵਿਚ ਰਿਪਬਲਿਕਨ ਦਾ ਬਹੁਮਤ ਹੈ। ਬੌਬੀ ਨੇ ਭਾਵੁਕ ਹੋ ਕੇ ਕਿਹਾ ਕਿ ਆਪ ਮੇਰੀ ਬੇਟੀ ਨੂੰ ਕਹਿਣਾ ਚਾਹੁੰਦੇ ਹਨ ਕਿ ਉਸ ਦੇ ਨਾਲ ਅਲਬਾਮਾ ਵਿਚ ਕੋਈ ਜਗ੍ਹਾ ਨਹੀਂ ਹੈ। ਬੌਬੀ ਮੁਤਾਬਕ ਕੋਈ ਔਰਤ ਬਲਾਤਕਾਰ ਦਾ ਸ਼ਿਕਾਰ ਹੋ ਕੇ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਬੱਚੇ ਨੂੰ ਜਨਮ ਦੇਣਾ ਹੀ ਹੋਵੇਗਾ। ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਕੰਮ ਕਰ ਰਹੀ ਸੰਸਥਾ ਏਸੀਐਲਯੂ ਨੇ ਬਿਲ ਦੇ ਖ਼ਿਲਾਫ਼ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਨ ਦਾ ਐਲਾਨ ਕੀਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਉਹ ਬਿਲ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਹੋਣ ਤੋਂ ਰੋਕੇਗੀ। ਬਿਲ ਦੀ ਪੈਰਵੀ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਜਾਣਗੇ। ਡੋਨਾਲਡ ਟਰੰਪ ਦੀ ਵਜ੍ਹਾ ਕਾਰਨ ਕੋਰਟ ਵਿਚ ਇਸ ਸਮੇਂ ਕੰਜ਼ਰਵੇਟਿਵ ਬਹੁਮਤ ਵਿਚ ਹਨ। ਰਿਪਬਲਿਕਨ 1973 ਦੇ ਉਸ ਫ਼ੈਸਲੇ ਨੂੰ ਤਬਦੀਲ ਕਰਨਾ ਚਾਹੁੰਦੇ ਹਨ, ਜਿਸ ਵਿਚ ਗਰਭਪਾਤ ਨੂੰ ਔਰਤਾਂ ਦਾ ਅਧਿਕਾਰ ਮੰÎਨਿਆ ਗਿਆ ਹੈ। 
 

ਹੋਰ ਖਬਰਾਂ »