ਕੋਚਿਕਾਨ, 15 ਮਈ (ਹਮਦਰਦ ਸਮਾਚਾਰ ਸੇਵਾ): ਅਲਾਸਕਾ 'ਚ ਦੋ ਜਹਾਜ਼ਾਂ ਦੀ ਆਪਸੀ ਟੱਕਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਤੱਕ ਪਹੁੰਚ ਗਈ ਹੈ ਜਿਨਾਂ• ਵਿੱਚੋਂ ਇੱਕ ਕੈਨੇਡਾ ਦਾ ਵਾਸੀ ਹੈ। ਯੂਐਸ ਕੋਸਟ ਗਾਰਡ ਦੇ ਬੁਲਾਰੇ ਬਰੀਅਨ ਡੇਅਕਿਨਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ  ਛੇ ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 10 ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ 2 ਜਣਿਆਂ ਦੇ ਲਾਪਤਾ ਹੋਣ ਦੀ ਵੀ ਸੂਚਨਾ ਮਿਲੀ ਸੀ। ਗਲੋਬਨ ਨਿਊਜ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ ਜਿਨ•ਾਂ ਵਿੱਚ ਇੱਕ ਦੀ ਪਛਾਣ ਕੈਨੇਡਾ ਵਾਸੀ ਵਜੋਂ ਹੋਈ ਹੈ। ਇਸ ਮ੍ਰਿਤਕ ਕੈਨੇਡੀਅਨ ਦੀ ਪਛਾਣ  ਮਹਿਲਾ ਵਜੋਂ ਹੋਈ ਹੈ ਜਿਸ ਦਾ ਐਲਸਾ ਵਿਲਕ (37) ਵਜੋਂ ਹੋਈ ਹੈ। ਦੂਜਾ ਲਾਪਤਾ ਵਿਅਕਤੀ ਆਸਟ੍ਰੇਲੀਆ ਦਾ ਵਾਸੀ ਸੀ ਅਤੇ ਇਸ ਤੋਂ ਇਲਾਵਾ ਬਾਕੀ ਦੇ 4 ਮ੍ਰਿਤਕ ਅਮਰੀਕਾ ਦੇ ਰਹਿਣ ਵਾਲੇ ਸਨ। ਗਲੋਬਲ ਅਫ਼ੇਅਰਜ਼ ਦੇ ਬੁਲਾਰੇ ਗੁਲੇਮ ਬਰਊਬੇ ਨੇ ਦੱਸਿਆ ਕਿ ਅਲਾਸਕਾ  ਹਾਦਸੇ 'ਚ ਮਾਰੇ ਗਏ ਕੈਨੇਡੀਅਨ ਦੇ ਪਰਵਾਰ ਵਾਲਿਆਂ ਨਾਲ ਅਸੀਂ ਦੁੱਖ ਅਤੇ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਇਸ ਔਖੀ ਘੜੀ 'ਚ ਅਸੀਂ ਉਨਾਂ• ਦੇ ਨਾਲ ਹਾਂ। ਸੀਅਟਲ 'ਚ ਕੰਸੁਲਰ ਕੈਨੇਡੀਅਨ ਅਧਿਕਾਰੀ  ਸਥਾਨਕ ਅਥਾਰਟੀਆਂ ਨਾਲ ਸੰਪਰਕ ਵਿੱਚ ਹਨ ਅਤੇ ਉਸ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਕੌਂਸੁਲਰ ਅਧਿਕਾਰੀਆਂ ਨੂੰ ਮਦਦ ਲਈ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਜਹਾਜ਼ਾਂ ਦੇ ਹਵਾ 'ਚ ਟਕਰਾਉਣ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਦੋਵੇਂ ਜਹਾਜ਼ਾਂ ਸੀਪਲੇਨ (ਪਾਣੀ 'ਚ ਉਤਰਨ ਦੀ ਸਮਰੱਥਾ) ਰੱਖਦੇ ਸਨ। ਦੋਵਾਂ ਵਿੱਚ ਰਾਇਲ ਪ੍ਰਿੰਸੈਂਸ ਕਰੂਜ਼ ਦੇ ਯਾਤਰੀ ਸਵਾਰ ਸੀ। ਉਹ ਇੱਥੇ ਘੁੰਮਣ ਫਿਰਨਲਈ ਆਏ ਸਨ। ਯੂਐਸ ਫ਼ੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ ਦੇ ਮੁਤਾਬਕ ਕੂਨ ਕੇਵ ਇਲਾਕੇ 'ਚ ਦੋ ਹੈਵੀਲੈਂਡ ਡੀਐਚਸੀ-2 ਬੀਵਰ ਅਤੇ ਦ ਹੈਵੀਲੈਂਡ ਆਟਰ ਡੀਸੀ -3 ਜਹਾਜ਼ ਟਕਰਾਏ ਅਤੇ ਇਸ ਹਾਦਸੇ ਦੌਰਾਨ ਬੀਵਰ 'ਚ ਪੰਜ ਅਤੇਆਟਰ 'ਚ 10 ਲੋਕ ਸਵਾਰ ਸੀ। ਜਿਨ•ਾਂ ਵਿੱਚ ਚਾਰ ਦੀ ਮੌਤ ਹੋ ਗਈ ਸੀ ਅਤੇ ਦੋ ਲਾਪਤਾ ਸੀ। ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਜਿਨ•ਾਂ ਵਿੱਚੋਂ ਇੱਕ ਕੈਨੇਡੀਅਨ ਸੀ। ਹਾਦਸੇ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਖਬਰਾਂ »