ਦੋਨੋਂ ਹਸਪਤਾਲ ਰੈਫ਼ਰ, ਬੱਚੇ ਦੀ ਹਾਲਤ ਗੰਭੀਰ

ਬਰੈਂਪਟਨ, 15 ਮਈ (ਹਮਦਰਦ ਸਮਾਚਾਰ ਸੇਵਾ): ਬਰੈਂਪਟਨ 'ਚ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਅਤੇ ਸੱਤ ਸਾਲ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ। ਜਿਸ ਵਿੱਚ ਦੋਨੋਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ ਅਤੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਹਨ। ਔਰਤ ਦੀ ਸਥਿਤੀ ਕੰਟਰੋਲ ਵਿੱਚ ਹੈ ਜਦ ਕਿ ਬੱਚੇ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਪੀਲ ਰੀਜ਼ਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ•ਾਂ ਨੂੰ ਕੰਡਕਟਰ ਲੇਨ ਅਤੇ ਪੋਰਟਸਡਾਊਨ ਰੋਡ ਇਲਾਕੇ 'ਚ ਸਥਿਤ ਸੜਕ 'ਤੇ ਇੱਕ ਮਹਿਲਾ  ਅਤੇ ਬੱਚੇ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਘਟਨਾ ਸਥਾਨ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਰੈਫ਼ਰ ਕੀਤਾ ਗਿਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਨੇ ਵਿਅਕਤੀ ਨੇ ਪਿੱਕਅੱਪ ਟਰੱਕ ਨਾਲ ਆਪਣੀ ਪਤਨੀ ਅਤੇ ਬੱਚੇ ਨੂੰ ਟੱਕਰ ਮਾਰੀ। ਐਸਜੀਟੀ ਬੈਨਕਰੋਫ਼ਟ ਰਾਈਟ ਨੇ ਦੱਸਿਆ ਕਿ ਹੌਂਡਾ ਰੀਜਲਾਈਨ ਪਿੱਕਅਪ ਦੋਨਾਂ ਨੂੰ ਟੱਕਰ ਮਾਰ ਕੇ ਟਾਊਨ ਹੋਮ ਦੇ ਗੈਰੇਜ ਵਿੱਚ ਖੜਾ ਕੀਤਾ ਗਿਆ। ਜਾਂਚ ਪੜਤਾਲ ਮਗਰੋਂ ਪੀਲ ਰੀਜ਼ਨ ਪੁਲਿਸ ਨੇ 41 ਸਾਲ ਦੇ ਬਰੈਂਪਟਨ ਵਾਸੀ ਨੂੰ ਕਸਟਡੀ 'ਚ ਲੈ ਲਿਆ ਅਤੇ ਜਿਸ ਦੀ ਪਛਾਣ ਜੋਨਾਥਨ ਲਿਓਨ ਵਜੋਂ ਕੀਤੀ ਗਈ ਹੈ। ਹੱਤਿਆ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਾ ਕੇ ਉਸ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.