ਜਨਸੰਖਿਆ ਵਾਧੇ 'ਚ ਇਮੀਗਰੇਸ਼ਨ ਦਾ ਵੱਡਾ ਯੋਗਦਾਨ

ਹੈਲੀਫ਼ੈਕਸ, 15 ਮਈ (ਹਮਦਰਦ ਸਮਾਚਾਰ ਸੇਵਾ): ਸਟੱਡੀ ਮੁਤਾਬਕ ਕੈਨੇਡਾ ਦੇ ਤਿੰਨ ਮੈਰੀਟਾਈਮਸ ਸੂਬਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਦਰਸਾਇਆ ਗਿਆ ਹੈ। ਤਿੰਨ ਦਹਾਕਿਆਂ ਤੋਂ ਇਨਾਂ• ਮੈਰੀਟਾਈਮ ਇਲਾਕਿਆਂ ਪੀਈਆਈ, ਨੋਵਾ ਸਕੋਡੀਆ, ਨਿਊਫ਼ਾਊਂਡਲੈਂਡ ਅਤੇ ਲੇਬਰਾਡੋਰ 'ਚ ਲਗਾਤਾਰ ਤਿੰਨ ਦਹਾਕਿਆਂ ਤੋਂ ਜਨਸੰਖਿਆ ਸਥਿਰ ਸੀ। ਇਸ ਦੀ ਵਸੋਂ ਵਿੱਚ ਕਾਫ਼ੀ ਸਮੇਂ ਤੋਂ ਨਾ ਕੋਈ ਵਾਧਾ ਜਾਂ ਘਾਟਾ ਦੇਖਣ ਨੂੰ ਮਿਲਿਆ ਸੀ ਪਰ ਦਹਾਕਿਆਂ ਮਗਰੋਂ ਕੈਨੇਡਾ ਦੇ ਇਨਾਂ• ਇਲਾਕਿਆਂ ਦੀ ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਨਜ਼ਰ ਆਇਆ ਹੈ। ਇਸ ਦਾ ਹਵਾਲਾ ਇਨਾਂ• ਇਲਾਕਿਆਂ ਦੀ ਜਨਸੰਖਿਆ 'ਤੇ ਕੀਤੀ ਗਈ ਸਟੱਡੀ ਤੋਂ ਮਿਲਦਾ ਹੈ। ਇਲਾਕਿਆਂ 'ਚ ਜਨਸੰਖਿਆ ਦੇ ਵਾਧੇ ਦਾ ਮੁੱਖ ਕਾਰਨ ਇਮੀਗਰੇਸ਼ਨ ਦੱਸਿਆ ਹੈ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਇੱਥੇ ਵਸਣ ਵਾਲਿਆਂ ਵਲੋਂ ਅਲਬਰਟਾ ਜਾਣ 'ਚ ਕਮੀ ਆਈ ਹੈ। ਭਾਵੇਂ ਅਟਲਾਂਟਿਕ ਪ੍ਰੋਵੀਨੈਂਸ ਇਕਨੋਮਿਕ ਕਾਊਂਸਿਲ ਅਨੁਸਾਰ ਆਰਥਿਕ ਪੱਖੋਂ ਚੁਣੌਤੀ ਵਾਲੇ ਸੂਬੇ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਸੱਤ ਸਾਲਾਂ ਤੱਕ ਆਬਾਦੀ ਦੇ ਵਾਧਾ ਉਪਰੰਤ ਕੁਝ ਗਿਰਾਵਟ ਜ਼ਰੂਰ ਆਈ ਹੈ। ਸਟੱਡੀ ਵਿੱਚ ਪ੍ਰਿੰਸ ਐਡਵਾਰਡ ਆਈਲੈਂਡ ਦੀ ਜਨਸੰਖਿਆ ਵਿੱਚ ਸਾਲ ਦਰ ਸਾਲ ਦੋ ਫ਼ੀਸਦੀ ਵਾਧਾ ਦਰਸਾਇਆ ਗਿਆ ਹੈ। ਇਹ ਆਈਲੈਂਡ ਆਪਣੀ ਆਰਥਿਕ ਸਥਿਤੀ ਪੱਖੋਂ ਅਮੀਰ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਵਸੋਂ ਦੀ ਗਿਣਤੀ 'ਚ ਸਭ ਤੋਂ ਵੱਧ ਵਾਧਾ ਹੋਇਆ ਹੈ।  ਦ ਇੰਡਿਪੈਂਡੈਂਟ ਥਿੰਕ ਟੈਂਕ ਨੇ ਕਿਹਾ ਕਿ ਨੋਵਾ ਸਕੋਡੀਆ ਦੀ ਜਨਸੰਖਿਆ 1 ਫ਼ੀਸਦੀ ਦੇ ਹਿਸਾਬ ਨਾਲ ਵਧੀ ਹੈ ਅਤੇ ਨਿਊ ਬਰੂਨਸਵਿੱਕ ਵਿੱਚ 0.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ 1990 ਤੋਂ ਸੂਬੇ ਦੀ ਆਬਾਦੀ ਵਿੱਚ ਸੱਭ ਤੋਂ ਵੱਧ ਹੋਣ ਵਾਲਾ ਵਾਧਾ ਹੈ। ਸਟੱਡੀ ਮੁਤਾਬਿਕ ਇਹ ਵੀ ਸਾਹਮਣੇ ਆਇਆ ਹੈ ਕਿ ਪੀਈਆਈ ਇਲਾਕੇ ਨੂੰ ਛੱਡ ਕੇ ਬਾਕੀ ਸੂਬਿਆਂ 'ਚ ਮੌਤਾਂ ਦੀ ਗਿਣਤੀ ਜਨਮ ਦਰ ਤੋਂ ਉਪਰ ਹੈ।  ਪੂਰੇ ਕੈਨੇਡਾ ਦੀ ਤੁਲਨਾ ਵਿੱਚ ਐਟਲਾਂਟਿਕ ਕੈਨੇਡਾ ਦੀ ਜਨਸੰਖਿਆ ਔਸਤਨ ਜ਼ਿਆਦਾ ਹੈ । ਇੱਥੇ ਹੁਣ ਬੱਚਿਆਂ ਅਤੇ ਟੀਨਏਜਰਾਂ ਨਾਲੋਂ ਐਟਲਾਂਟਿਕ ਸੀਨੀਅਰਾਂ ਦੀ ਸੰਖਿਆ ਵੱਧ ਹੈ। ਕਾਊਂਸਿਲ ਦੇ ਸੀਨੀਅਰ ਪਾਲਿਸੀ ਮਾਹਰ ਦਾ ਕਹਿਣਾ ਹੈ ਕਿ ਪਬਲਿਕ ਅਤੇ ਪ੍ਰਾਈਵੇਟ ਸਰਵਿਸਾਂ ਲਈ ਵੱਡੀ ਮੰਗ ਅੰਕੜਿਆਂ 'ਚ ਵਾਧੇ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਦੋ ਦਹਾਕਿਆਂ ਤੋਂ ਐਟਲਾਂਟਿਕ ਖੇਤਰਾਂ ਵਿੱਚ  ਪ੍ਰੀ ਸਕੂਲਰਾਂ ਅਤੇ ਛੋਟੇ ਬੱਚਿਆਂ ਦੀ ਗਿਣਤੀ ਵਿੱਚ 18 ਫ਼ੀਸਦੀ ਗਿਰਾਵਟ ਆਈ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.