ਬੀਜਿੰਗ, 16 ਮਈ, (ਹ.ਬ.) : ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਨੂੰ ਕੌਮੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕਈ ਮਹੀਨਿਆਂ ਤੋਂ ਹਿਰਾਸਤ ਵਿਚ ਰੱÎਖਿਆ ਹੋਇਆ ਸੀ। ਦੋਵਾਂ ਦੀ ਪਛਾਣ ਮਿਸ਼ੇਲ ਕੋਵਰਿਗ ਅਤੇ ਮਿਸ਼ੇਲ  ਸਪੇਵਰ ਦੇ ਤੌਰ 'ਤੇ ਹੋਈ ਹੈ।  ਇਨ੍ਹਾਂ ਦੋਵਾਂ 'ਤੇ ਔਟਵਾ ਤੇ ਬੀਜਿੰਗ ਦੇ ਵਿਚ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ।  ਕੋਵਰਿਗ ਸਾਬਕਾ ਡਿਪਲੋਮੈਟ ਅਤੇ ਸਪੇਵਰ ਕਾਰੋਬਾਰੀ ਹਨ। 
ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਚੀਨ ਵਲੋਂ ਕੀਤੀ ਗਈ ਗ੍ਰਿਫਤਾਰੀ ਦੀ ਸਖ਼ਤ ਨਿੰਦਾ ਕੀਤੀ ਹੈ। 
ਦੱਸਿਆ ਜਾ ਰਿਹਾ ਕਿ ਪਹਿਲੀ ਵਾਰ ਦੋਵੇਂ ਕੈਨੇਡੀਅਨ ਨਾਗਰਿਕਾਂ 'ਤੇ ਚੀਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ, ਬਾਅਦ ਵਿਚ ਚੀਨ ਨੇ ਮਿਸ਼ੇਲ ਕੋਵਰਿਗ 'ਤੇ ਜਾਸੂਸੀ ਕਰਨ ਅਤੇ ਦਸਤਾਵੇਜ਼ ਚੋਰੀ ਕਰਨ ਦਾ ਸ਼ੱਕ ਜਤਾਇਆ।  ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਦੋਸ਼ੀ ਦੋ ਹੋਰ ਕੈਨੇਡੀਅਨ ਲੋਕਾਂ ਨੂੰ ਚੀਨ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। 
ਦੱਸ ਦੇਈਏ ਚੀਨ ਅਤੇ ਅਮਰੀਕਾ ਦੇ ਰਿਸ਼ਤੇ ਇਸ ਸਮੇਂ ਠੀਕ ਨਹੀਂ ਚਲ ਰਹੇ ਹਨ। ਇਨ੍ਹਾਂ ਦੇ ਵਿਚ ਵਪਾਰ ਯੁੱਧ ਚਲ ਰਿਹਾ ਹੈ। ਅਮਰੀਕਾ ਵੀ ਕਾਫੀ ਸਮੇਂ ਤੋਂ ਚੀਨੀ ਕੰਪਨੀ ਹੁਵਈ ਦਾ ਵਿਰੋਧ ਕਰ ਰਿਹਾ ਹੈ।  ਰਾਸ਼ਟਰਪਤੀ ਟਰੰਪ ਨੇ ਕੌਮੀ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਹੈ।  ਉਨ੍ਹਾਂ ਦੇ ਇਸ ਆਦੇਸ਼ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਟੈਲੀਕਾਮ ਸੇਵਾਵਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਆਦੇਸ਼ ਵਿਚ ਕਿਹਾ ਗਿਆ ਕਿ ਇਨ੍ਹਾਂ ਵਿਦੇਸ਼ੀ ਟੈਲੀਕਾਮ ਸੇਵਾਵਾਂ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। 
ਅਮਰੀਕਾ ਤੇ ਹੁਵਈ ਵਿਚਕਾਰ ਚਲ ਰਹੇ ਵਿਵਾਦ ਦੇ ਵਿਚ ਕੈਨੇਡਾ ਬੀਤੇ ਸਾਲ ਆਇਆ ਸੀ। ਦਰਅਸਲ ਅਮਰੀਕਾ ਦੀ ਸਪੁਰਦਗੀ ਮੰਗਣ 'ਤੇ ਹੁਵਈ ਕੰਪਨੀ ਦੀ ਅਧਿਕਾਰੀ ਮੇਂਗ ਵਾਨਝੋਉ (46) ਨੂੰ 1 ਦਸੰਬਰ ਨੂੰ ਕੈਨੇਡਾ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਅਮਰੀਕੀ ਪਾਬੰਦੀਆਂ ਦੇ ਨਿਯਮਾਂ ਨੂੰ ਤੋੜ ਕੇ ਉਨ੍ਹਾ ਨੇ ਈਰਾਨ ਦੇ ਨਾਲ ਵਪਾਰ ਕੀਤਾ ਹੈ।  ਉਨ੍ਹਾਂ ਨੇ ਹੁਵਈ ਦੀ ਸਬਸਿਡੀਅਰੀ ਸਕਾਈਕਾਮ ਦਾ ਈਰਾਨ ਵਿਚ ਕਾਰੋਬਾਰ ਸ਼ੁਰੂ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਹੁਵਈ ਦੇ ਸੰਸਥਾਪਕ ਚੀਨ ਦੀ ਕਮਿਊਨਿਸਟ ਸਰਕਾਰ ਦੇ ਕਰੀਬੀ ਹਨ। 
ਕੈਨੇਡਾ ਨੂੰ ਚੀਨ ਨੇ ਮੇਂਗ ਨੂੰ ਹਿਰਾਸਤ ਤੋਂ ਛੱਡਣ ਲਈ ਕਿਹਾ ਗਿਆ ਸੀ। ਵਾਨਝੋਉ ਟੈਲੀਕਾਮ ਕੰਪਨੀ ਹੁਵਈ ਦੇ ਸੰਸਥਾਪਕ ਦੀ ਬੇਟੀ ਅਤੇ ਮੁੱਖ ਵਿੱਤ ਅਧਿਕਾਰੀ ਹੈ। ਇਸੇ ਗੱਲ ਦੇ ਵਿਰੋਧ ਵਿਚ ਚੀਨ ਨੇ ਕੈਨੇਡਾ ਦੇ ਰਾਜਦੂਤ ਜੌਨ ਮੈਕਕੁਲਮ ਨੂੰ ਵੀ ਤਲਬ ਕੀਤਾ ਗਿਆ ਸੀ। ਅਮਰੀਦਾ ਦਾ ਲੰਬੇ ਸਮੇਂ ਤੋਂ ਮੰਨਣਾ ਹੈ ਕਿ ਹੁਵਈ ਕੌਮੀ ਸੁਰੱÎਖਿਆ ਦੇ ਲਈ ਖ਼ਤਰਾ ਹੈ।  ਇਸ ਤੋਂ ਪਹਿਲਾਂ ਵੀ ਅਮਰੀਕਾ ਹੁਵਈ ਨੂੰ ਕਈ ਵਾਰ ਕਹਿ ਚੁੱਕਾ ਹੈ ਕਿ ਉਹ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਨਾ ਕਰੇ। ਹੁਵਈ ਕੰਪਨੀ ਦੇ ਸੰਸਥਾਪਕ ਰੇਨ ਜੇਂਗਫੇਈ ਹਨ। ਉਹ ਚੀਨ ਦੀ ਪਾਰਟੀ ਪੀਪਲਸ ਲਿਬਰੇਸ਼ਨ ਆਰਮੀ ਵਿਚ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ  ਦੀ ਕੰਪਨੀ ਦੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਕਰੀਬੀ ਸਬੰਧ ਮੰਨੇ ਜਾਂਦੇ ਹਨ। 

ਹੋਰ ਖਬਰਾਂ »