ਇਸਲਾਮਾਬਾਦ, 16 ਮਈ, (ਹ.ਬ.) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ ਛੇ ਮਾਮਲਿਆਂ ਵਿਚ ਇਸਲਾਮਾਬਾਦ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਗਰਾਨੀ ਸੰਸਥਾ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। 
ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਵਲੋਂ ਅਦਾਲਤ ਵਿਚ ਪੇਸ਼ 11 ਪੰਨਿਆਂ ਦੀ ਰਿਪੋਰਟ ਦੇ ਅਨੁਸਾਰ 36 ਮਾਮਲਿਆਂ ਵਿਚ ਪਾਕਿਸਤਾਨ ਪੀਪੁਲਸ ਪਾਰਟੀ ਦੇ 63 ਸਾਲਾ ਸਹਿ ਪ੍ਰਧਾਨ ਦਾ ਨਾਂ ਹੈ। ਐਨਏਬੀ ਦਾ ਦਾਅਵਾ ਹੈ ਕਿ ਘੱਟ ਤੋਂ ਘੱਟ ਅੱਠ ਮਾਮਲਿਆਂ ਵਿਚ ਜ਼ਰਦਾਰੀ ਦੀ ਭੂਮਿਕਾ ਸਾਬਤ ਹੋਈ ਹੈ। 
ਜਸਟਿਸ ਉਮਰ ਫਾਰੂਕ ਦੀ ਅਗਵਾਈ ਵਾਲੀ ਦੋ ਜੱਜਾਂ ਦੀ ਬੈਂਚ ਨੇ ਛੇ ਮਾਮਲਿਆਂ ਵਿਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ   ਉਨ੍ਹਾਂ ਦੀ ਬੇਟੀ ਫਰਯਾਲ ਤਲਪੁਰ ਨੂੰ ਅੰਤਰਿਮ ਜ਼ਮਾਨਤ ਦਿੱਤੀ। ਅਦਾਲਤ ਨੇ ਜ਼ਰਦਾਰੀ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 30 ਮਈ ਤੱਕ ਦੀ ਅੰਤਰਿਮ ਜ਼ਮਾਨਤ ਦਿੱਤੀ ਹੈ। ਉਨ੍ਹਾਂ ਓਪਲ 225 ਸੰਪਤੀ ਨਾਲ ਸਬੰਧਤ ਜਾਂਚ ਦੇ ਮਾਮਲੇ ਵਿਚ ਵੀ 12 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਇਹ ਸੰਪਤੀ ਜ਼ਰਦਾਰੀ ਪਰਿਵਾਰ ਦੀ ਹੈ ਅਤੇ 5,00,000 ਰੁਪਏ ਦਾ ਮੁਚਲਕਾ ਭਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।   ਉਨ੍ਹਾਂ ਪਾਰਕ ਲੇਨ ਜਾਂਚ ਮਾਮਲੇ ਵਿਚ ਵੀ 12 ਜੂਨ ਤੱਕ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ Âੈ।

ਹੋਰ ਖਬਰਾਂ »