ਇੱਕ ਵਿਅਕਤੀ ਨੂੰ ਲਿਆ ਹਿਰਾਸਤ 'ਚ

ਚੇਨੱਈ, 16 ਮਈ (ਹਮਦਰਦ ਸਮਾਚਾਰ ਸੇਵਾ): ਤਾਮਿਲਨਾਡੂ ਦੇ ਮਦੂਰੇ 'ਚ ਬੁੱਧਵਾਰ ਨੂੰ ਇੱਕ ਚੁਣਾਵੀਂ ਸਭਾ ਦੌਰਾਨ ਐਮਐਨਐਮ ਪਾਰਟੀ ਦੇ ਸੰਸਥਾਪਕ ਅਤੇ ਅਭਿਨੇਤਾ ਕਮਲ ਹਸਨ 'ਤੇ ਚੱਪੜ ਸੁੱਟੀ ਗਈ। ਭਾਵੇਂ ਚੱਪਲ ਉਨ•ਾਂ ਦੇ ਨਹੀਂ ਲੱਗੀ ਪਰ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। 12 ਮਈ ਨੂੰ ਹਾਸਨ ਨੇ ਬਿਆਨ ਦਿੱਤਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ। ਉਸ ਦਾ ਨਾਮ ਨਾਥੂਰਾਮ ਗੋਡਸੇ ਸੀ। ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਭਾਜਪਾ, ਅੱਨਾਦ੍ਰਮੁਕ, ਸੰਘ ਅਤੇ ਹਿੰਦੂ ਮਹਾਂਸਭਾ ਹਾਸਨ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਹਾਸਨ ਨੇ ਮਦੁਰਈ ਕੋਲ ਤਿਰੂਪੁਰਨਕੁੰਦਰਮ 'ਚ ਜਨ ਸਭਾ ਦੌਰਾਨ ਦੱਸਿਆ ਕਿ ਉਨ•ਾਂ ਨੇ ਅਰਾਵਕੁਰਿਚੀ 'ਚ ਜੋ ਕਿਹਾ ਸੀ, ਉਸ ਨਾਲ ਉਹ ਭਾਜਪਾ ਸਣੇ ਹੋਰ ਦਲਾਂ ਤੋਂ ਨਰਾਜ ਹੋ ਗਏ ਹਨ ਕਿਉਂਕਿ ਉਨਾਂ• ਨੇ ਉਥੇ ਇੱਕ ਇਤਿਹਾਸਿਕ ਸੱਚ ਦਾ ਜ਼ਿਕਰ ਕੀਤਾ ਸੀ। ਹਾਸਨ ਨੇ ਕਿਹਾ ਕਿ ਉਨ•ਾਂ ਦਾ ਮਕਸਦ ਵਿਵਾਦ ਖੜਾ ਕਰਨਾ ਨਹੀਂ ਸੀ। ਉਸ ਬਿਆਨ ਦਾ ਕਿਸੇ ਜਾਤੀ ਅਤੇ ਧਰਮ ਨਾਲ ਲੇਣਾ-ਦੇਣਾ ਨਹੀਂ ਹੈ। ਹਾਸਨ ਨੇ ਇਹ ਵੀ ਕਿਹਾ ਹੈ ਕਿ ਮੈਂ ਕੱਟੜਪੰਥੀ ਸ਼ਬਦ ਦਾ ਮਤਲਬ ਸਮਝਦਾ ਹਾਂ ਇਸ ਲਈ ਮੈਂ ਇਸ ਦੀ ਵਰਤੋਂ ਅੱਤਵਾਦੀ ਜਾਂ ਹਤਿਆਰੇ ਗੋਡਸੇ ਲਈ ਕੀਤੀ ਸੀ। ਅਸੀਂ ਹਿੰਸਾ ਕਦੀ ਨਹੀਂ ਕਰਾਂਗੇ। ਉਹ ਕਹਿ ਰਹੇ ਹਨ ਕਿ ਉਨ•ਾਂ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਮੇਰੇ ਪਰਵਾਰ 'ਚ ਵੀ ਕਈ ਹਿੰਦੂ ਹਨ। ਮੇਰੀ ਬੇਟੀ ਦੀ ਵੀ ਹਿੰਦੂ ਧਰਮ 'ਚ ਸ਼ਰਧਾ ਹੈ। ਹਾਸਨ ਨੇ ਕਿਹਾ ਕਿ ਇਮਾਨਦਾਰੀ ਮੇਰੀ ਵਿਚਾਰਧਾਰਾ 'ਤੇ ਖੜੀ ਹੈ ਜੋ ਤੁਹਾਡੇ ਕੋਲ ਨਹੀਂ ਹੈ। ਗੋਡਸੇ 'ਤੇ ਦਿੱਤੇ ਬਿਆਨ ਦੇ ਮਾਮਲੇ 'ਚ ਹਾਸਨ ਵਿਰੁਧ ਅਰਾਵਕੁਰਿਚੀ 'ਚ ਐਫ਼ਆਈਆਰ ਦਰਜ ਕਰਵਾਈ ਗਈ ਹੈ। ਉਹ ਅੰਤਰਿਮ ਜਮਾਨਤ ਲਈ ਬੁੱਧਵਾਰ ਨੂੰ ਮਦਰਾਸ ਹਾਈਕੋਰਟ ਪਹੁੰਚੇ। ਇਸ ਤੋਂ  ਪਹਿਲਾਂ ਹਾਈਕੋਰਟ ਨੇ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਵਿੱਚ ਹਾਸਨ 'ਤੇ ਦਰਜ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ। ਹਾਸਨ ਦੇ ਬਿਆਨ ਨੂੰ ਲੈ ਕੇ ਭਾਜਪਾ ਅਤੇ ਸਹਿਯੋਗੀ ਏਆਈਏਡੀਐਮਕੇ ਨੇ ਚੋਣ ਕਮਿਸ਼ਨ ਤੋਂਐਮਐਨਐਮ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਤਮਿਲਨਾਡੂ ਸਰਕਾਰ 'ਚ ਮੰਤਰੀ ਕੇਟੀ ਰਾਜੇਂਦਰ ਬਾਲਾਜੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਕਮਲ ਹਾਸਨ ਦੀ ਜੀਭ ਕੱਟ ਲੈਣੀ ਚਾਹੀਦੀ ਹੈ। ਉਨਾਂ• ਨੇ ਇਹ ਬਿਆਨ ਅਲਪਸੰਖਿਅਕ ਵੋਟ ਹਾਸਲ ਕਰਨ ਲਈ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.