ਚੰਡੀਗੜ੍ਹ, 17 ਮਈ, (ਹ.ਬ.) : ਪਾਈਨ ਨਟਸ ਯਾਨੀ ਚਿਲਗੋਜਾ ਇੱਕ ਅਜਿਹਾ ਸੁਪਰਫੂਡ ਹੁੰਦਾ ਹੈ ਜਿਸ ਦਾ ਸੇਵਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਵਿਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ  ਘੱਟ ਹੁੰਦੀ ਹੈ ਅਤੇ ਪ੍ਰੋਟੀਨ ਦੇ ਨਾਲ ਇਸ ਵਿਚ ਵਿਟਾਮਿਨ, ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੋ ਵਿਅਕਤੀ ਰੋਜ਼ਾਨਾ ਪਾਈਨ ਨਟਸ ਦਾ ਸੇਵਨ ਕਰਦੇ ਹਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਆਓ ਜਾਣਦੇ ਹਾਂ ਪਾਈਨ ਨਟਸ ਦੇ ਫਾਇਦਿਆਂ ਦੇ ਬਾਰੇ ਵਿਚ। ਪਾਈਨ ਨਟਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਇਹ ਸਰੀਰ ਦੇ ਬੈਡ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰਨ ਵਿਚ ਕੰਮ ਕਰਦਾ ਹੈ। ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਕਾਫੀ ਘੱਟ  ਹੋ ਜਾਂਦਾ ਹੈ। ਪਾਈਨ ਨਟਸ ਦਾ ਸੇਵਨ ਕਰਨ ਨਾਲ ਭੁੱਖ ਬਹੁਤ ਘੱਟ ਲੱਗਦੀ ਹੈ। ਜਿਸ ਨਾਲ ਵਿਅਕਤੀ ਗੈਰ ਜ਼ਰੂਰੀ ਚੀਜ਼ਾਂ ਦਾ ਸੇਵਨ ਕਰਨ ਤੀ ਬਚਿਆ ਰਹਿੰਦਾ ਹੈ। ਇਸੇ ਕਾਰਨ ਜੋ ਲੋਕ ਅਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਪਾਈਨ ਨਟਸ ਬਹੁਤ ਕੰਮ ਦਾ ਹੁੰਦਾ ਹੈ। ਇਸ ਦਾ ਸੇਵਨ ਕਰਨ ਨਲ ਵਜ਼ਨ ਹੌਲੀ ਹੌਲੀ ਘੱਟ ਹੋਣ ਲੱਞਦਾ ਹੈ। 

ਹੋਰ ਖਬਰਾਂ »