ਕਾਠਮੰਡੂ, 21 ਮਈ, (ਹ.ਬ.) : ਭਾਰਤ ਵਾਸੀ ਪ੍ਰਣਯ ਬੰਦਬੁਚ ਨੇ 13 ਹੋਰ ਲੋਕਾਂ ਦੇ ਨਾਲ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਇਆ। ਸੈਰ ਸਪਾਟਾ ਮੰਤਰਾਲੇ ਦੀ ਪਰਵਤ ਸ਼ਾਖਾ ਦੇ ਅਨੁਸਾਰ ਚੀਨ, ਗਰੀਸ ਤੇ ਭਾਰਤ ਦੇ ਸੱਤ ਪਰਵਤ ਆਰੋਹੀ ਅਤੇ ਨੇਪਾਲੀ ਸ਼ੇਰਪਾ 8848 ਮੀਟਰ ਉਚੀ ਚੋਟੀ 'ਤੇ ਸੋਮਵਾਰ ਦੀ ਸਵੇਰ ਪਹੁੰਚ ਗਏ। ਨੇਪਾਲ ਨੇ 14 ਮਈ ਨੂੰ ਵਿਸ਼ਵ ਦੀ ਸਭ ਤੋਂ ਉਚੀ ਚੋਟੀ 'ਤੇ ਚੜ੍ਹਾਈ ਦੇ ਲਈ ਰਸਤਾ ਖੋਲ੍ਹਿਆ ਸੀ। ਤਦ ਅੱਠ ਨੇਪਾਲੀ ਸ਼ੇਰਪਾ ਮਾਊਂਟ ਐਵਰੈਸਟ 'ਤੇ ਚੜ੍ਹਨ ਵਿਚ ਕਾਮਯਾਬ ਰਹੇ ਸੀ। 
ਇਹ ਪਹਿਲੀ ਟੀਮ ਸੀ ਜੋ ਇਸ ਰਸਤੇ ਮਾਊਂਟ ਐਵਰੈਸਟ 'ਤੇ ਪਹੁੰਚੀ ਸੀ। ਮਾਊਂਟ ਐਵਰੈਸਟ 'ਤੇ ਪਹੁੰਚਣ ਵਾਲਿਆਂ ਵਿਚ ਚਾਰ ਚੀਨ, ਦੋ ਗਰੀਸ ਅਤੇ ਇੱਕ ਭਾਰਤ ਤੋਂ ਹੈ। ਭਾਰਤੀ ਪਰਵਤ ਆਰੋਹੀ ਦੀ ਪਛਾਣ ਪ੍ਰਣਯ ਬੰਦਬੁਚਾ ਦੇ ਰੂਪ ਵਿਚ ਹੋਈ। ਇਸ ਮੌਸਮ ਵਿਚ ਮਾਊਂਟ ਐਵਰੈਸਟ 'ਤੇ ਚੜ੍ਹਾਈ ਦੇ ਲਈ 41 ਅਲੱਗ ਅਲੱਗ ਟੀਮਾਂ ਦੇ 379 ਪਰਵਤ ਆਰੋਹੀਆਂ ਨੂੰ ਸੈਰ ਸਪਾਟਾ ਮੰਤਰਾਲੇ ਨੇ ਆਗਿਆ ਦਿੱਤੀ ਹੈ। ਇਨ੍ਹਾਂ ਵਿਚੋਂ 200 ਪਰਵਤ ਆਰੋਹੀਆਂ ਨੇ ਦੁਨੀਆ ਦੀ ਸਭ ਤੋਂ ਉਚੀ ਚੋਟੀ ਦਾ ਰੁਖ ਵੀ ਕਰ ਲਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ