Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   to  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   
 

ਲੀਵਰ ਵਧਣਾ ਖ਼ਤਰਨਾਕ ਸਮੱਸਿਆ
ਚੰਡੀਗੜ੍ਹ, 22 ਮਈ, (ਹ.ਬ.) :  ਸਾਡੇ ਵੱਧ ਚਰਬੀ ਵਾਲੇ ਖਾਣ ਪੀਣ ਅਤੇ ਘੱਟ ਸਰੀਰਕ ਮਿਹਨਤ ਦੇ ਕਰਕੇ ਸਾਡੇ ਲਿਵਰ ਦੇ ਅੰਦਰ ਚਰਬੀ ਦੇ ਵਾਧੇ ਨੂੰ ਲਿਵਰ ਦਾ ਵੱਧਣਾ (ਫੈਟੀ ਲਿਵਰ) ਕਹਿੰਦੇ ਹਨ। ਇਹ ਸਮੱਸਿਆ ਪੰਜਾਬੀ ਲੋਕਾਂ ਵਿੱਚ ਆਮ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਦੇ ਨਾਲ-ਨਾਲ ਖੂਨ ਦੇ ਵਿੱਚ ਚਰਬੀ ਵੱਧਣ ਦੀ ਸਮੱਸਿਆ ਵੀ ਆਮ ਪਾਈ ਜਾ ਰਹੀ ਹੈ। ਲਿਵਰ ਸਾਡੇ ਸਰੀਰ ਦਾ ਦੂਸਰਾ ਸਭ ਤੋਂ ਮੁੱਖ ਅੰਗ ਹੈ। ਇਸ ਦਾ ਕੰਮ ਸਾਡੇ ਸਰੀਰ ਦੇ ਵਿੱਚ ਖਾਧੇ ਪੀਤੇ ਨੂੰ ਪਚਾਉਣਾ ਅਤੇ ਖਾਣ ਪੀਣ ਦੇ ਨਾਲ ਸਰੀਰ ਦੇ ਨਾਲ ਤੇ ਸਰੀਰ ਦੇ ਵਿੱਚ ਗਏ ਹਾਨੀਕਾਰਕ ਤੱਤਾਂ ਨੂੰ ਖੂਨ ਦੇ ਵਿੱਚ ਜਾਣ ਤੋਂ ਰੋਕਣਾ ਹੁੰਦਾ ਹੈ। ਲਿਵਰ ਆਪਣੇ ਆਪ ਆਪਣੇ ਸੈਲਾਂ ਦੀ ਮੁਰੰਮਤ ਕਰਦਾ ਹੈ ਅਤੇ ਜਦੋਂ ਪੁਰਾਣੇ ਸੈਲ ਖਤਮ ਹੋ ਜਾਦੇ ਹਨ ਤਾਂ ਨਵੇ ਸੈਲ ਬਣਾਉਂਦਾ ਹੈ। ਇਹਨਾਂ ਸੈਲਾਂ ਦਾ ਆਪਣੇ ਸਮੇਂ ਤੋ ਪਹਿਲਾ ਵਾਰ-ਵਾਰ ਖਤਮ ਹੋਣਾ ਹੀ ਲਿਵਰ ਨੂੰ ਖਰਾਬ ਕਰਦਾ ਹੈ, ਜਦਕਿ ਇਹਨਾਂ ਸੈਲਾਂ ਦੇ ਨਾਲ ਚਰਬੀ ਦੀ ਮਾਤਰਾ ਵੱਧ ਜਾਣ ਕਰਕੇ ਲਿਵਰ ਦੇ ਵੱਧਣ (ਫੈਟੀ ਲੀਵਰ) ਦੀ ਸਮੱਸਿਆ ਆਉਂਦੀ ਹੈ। ਜਿਸ ਨੂੰ ਕਿ ਅਸੀ ਆਪਣੇ ਖਾਣ ਪੀਣ ਅਤੇ ਸਰੀਰਕ ਕਸਰਤ ਤੇ ਜ਼ਿੰਦਗੀ ਜਿਊਣ ਦੇ ਤੌਰ ਤਰੀਕਿਆਂ ਨੂੰ ਬਦਲ ਕੇ ਠੀਕ ਕਰ ਸਕਦੇ ਹਾਂ। ਲਿਵਰ ਦੇ ਵੱਧਣ ਦੀ ਸਮੱਸਿਆ ਖਤਰਨਾਕ ਵੀ ਹੋ ਸਕਦੀ ਹੈ, ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਜਾਵੇ। ਇਸ ਸਮੱਸਿਆ ਦੇ ਕੁੱਝ ਖਾਸ ਲੱਛਣ ਸ਼ੁਰੂ-ਸ਼ੁਰੂ ਵਿੱਚ ਨਹੀ ਮਿਲਦੇ। ਇਸ ਦਾ ਪਤਾ ਸਿਰਫ ਮੈਡੀਕਲ ਟੈਸਟ ਦੁਆਰਾ ਹੀ ਪਤਾ ਚਲਦਾ ਹੈ। ਪਰ ਇਹ ਸਮੱਸਿਆ ਜਦੋ ਬਹੁਤ ਜਿਆਦਾ ਵੱਧ ਜਾਦੀ ਹੈ ਤਾਂ ਕੁੱਝ ਲੱਛਣ ਸਾਹਮਣੇ ਆਉਂਦੇ ਹਨ ਜਿਵੇਂ ਪੇਟ ਵਿੱਚ ਹਲਕਾ ਜਿਹਾ ਦਰਦ। ਪੇਟ ਦਾ ਭਾਰਾਪਨ। ਸੌਣ ਦੇ ਸਮੇਂ ਪੇਟ ਦੇ ਵਿੱਚ ਤਕਲੀਫ। ਸਰੀਰਕ ਕਮਜ਼ੋਰੀ। ਹਰ ਵੇਲੇ ਥਕਾਵਟ ਮਹਿਸੂਸ ਕਰਨਾ। ਚਿੜਚੜਾਪਨ ਅਤੇ ਉਲਝਣ ਦੇ ਵਿੱਚ ਰਹਿਣਾ।

ਲਿਵਰ ਦਾ ਵੱਧਣਾ ਮੁੱਖ ਕਾਰਨ 1 ਵੱਧ ਸ਼ਰਾਬ ਪੀਣਾ। 2- ਮੋਟਾਪਾ। 3- ਖੂਨ ਦੇ ਵਿੱਚ ਵੱਧ ਚਰਬੀ ਦਾ ਹੋਣਾ। 4- ਲੰਬਾ ਸਮਾ ਕਿਸੇ ਦਵਾਈ ਦਾ ਸੇਵਨ ਕਰਨਾ। 5- ਵੱਧ ਚਰਬੀ ਵਾਲਾ ਭੋਜਨ ਖਾ ਕੇ ਸਖਤ ਸਰੀਰਕ ਮਿਹਨਤ ਨਾ ਕਰਨਾ 6- ਵੱਧ ਬਜ਼ਾਰੂ ਖਾਣਾ ਖਾਣਾ। 7- ਸਰੀਰ ਦੇ ਵਿੱਚ ਚੰਗੇ ਪ੍ਰੋਟੀਨ ਦੀ ਕਮੀ ਹੋਣਾ।

ਲਿਵਰ ਦੇ ਵੱਧਣ (ਫੈਟੀ ਲੀਵਰ) ਦੀ ਸਮੱਸਿਆ ਵੱਲ ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਲੀਵਰ ਦੀਆ ਜਾਨ ਲੇਵਾ ਬਿਮਾਰੀਆਂ ਦੇ ਪੈਦਾ ਹੋਣ ਦਾ ਡਰ ਰਹਿੰਦਾ ਹੈ। ਜਿਵਂ ਕਿ ਪੀਲੀਆ, ਕਾਲਾ ਪੀਲੀਆ, ਲੀਵਰ ਦਾ ਫੇਲ਼ ਹੋ ਜਾਣਾ ਆਦਿ।
ਇਸ ਸਮੱਸਿਆ ਤੋ ਬਚਾਵ ਲਈ ਕੀ ਕਰੀਏ?
1-ਇਸ ਸਮੱਸਿਆ ਦੇ ਬਚਾਵ ਲਈ ਸਾਨੂੰ ਹਰ ਰੋਜ਼ 40 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।
2- ਸਾਨੂੰ ਆਪਣੇ ਸਰੀਰ ਦਾ ਭਾਰ ਆਪਣੀ ਹਾਇਟ ਦੇ ਮੁਤਾਬਿਕ ਨਿਯਮਿਤ ਰੱਖਣਾ ਚਾਹੀਦਾ ਹੈ।
3- ਆਪਣੇ ਖਾਣੇ ਵਿੱਚ ਹਾਈ ਫਾਇਬਰ ਅਤੇ ਚੰਗੇ ਪ੍ਰੋਟੀਨ ਵਾਲੀਆਂ ਵਸਤਾਂ ਵਰਤਣੀਆਂ ਚਾਹੀਦੀਆਂ ਹਨ।
4-ਹਰ ਮੌਸਮੀ ਫਲ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
5- ਗਾਜ਼ਰ, ਮੂਲੀ, ਸ਼ਲਗਮ, ਗੰਨੇ ਦਾ ਰਸ, ਸੋਇਆਬੀਨ ਦਾ ਦੁੱਧ, ਉਬਲੇ ਅੰਡੇ ਦਾ ਚਿੱਟਾ ਭਾਗ, ਮੱਛੀ, ਅਖਰੋਟ, ਸੂਰਜ਼ਮੁਖੀ ਦੇ ਬੀਜ਼,ਜੈਤੂਨ ਦਾ ਤੇਲ,ਅਦਰਕ,ਗਰੀਨ ਟੀ।
ਲਿਵਰ ਦੇ ਵਾਸਤੇ ਚੰਗੇ ਮੰਨੇ ਗਏ ਹਨ, ਅਤੇ ਇਸ ਦੇ ਉਲਟ
ਸ਼ਰਾਬ, ਮਿਠਾ ਖਾਣਾ, ਤਲੇ ਹੋਏ ਭੋਜਨ, ਵੱਧ ਲੂਣ, ਚਿੱਟਾ ਬਰੈਡ,ਮੈਦੇ ਤੋ ਬਣਿਆ ਭੋਜ਼ਨ,ਪਾਸਤਾ,ਚੌਲ,ਲਾਲ ਮੀਟ ਆਦਿ ਦਾ ਵੱਧ ਸੇਵਨ ਲਿਵਰ ਵਾਸਤੇ ਹਾਨੀਕਾਰਕ ਹਨ।
ਲੀਵਰ ਕਿਉਂ ਹੁੰਦਾ ਹੈ ਖਰਾਬ, ਕੀ ਹਨ ਲੱਛਣ:  ਲੀਵਰ, ਜਿਸ ਨੂੰ ਕਿ ਸਰੀਰ ਦਾ ਸਭ ਤੋਂ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਕੰਮ ਲੀਵਰ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਭੋਜਨ ਪਚਾਉਣ ਵਿਚ ਬਹੁਤ ਮਦਦ ਕਰਦਾ ਹੈ। ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲੀਵਰ 80 ਫੀਸਦੀ ਸਹਿਯੋਗ ਕਰਦਾ ਹੈ ਪਰ ਜੇਕਰ ਖਾਣ ਪੀਣ ਦੀਆਂ ਆਦਤਾਂ ਗਲਤ ਹੋਣ ਤਾਂ ਇਹ ਬਾਅਦ ਵਿਚ ਬਹੁਤ ਕੰਮ ਵੀ ਖਰਾਬ ਕਰਦਾ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਲਿਵਰ ਵਿਚ ਸੋਜ ਅਤੇ ਉਸ ਦੇ ਖਰਾਬ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਭ ਲਈ ਅੱੱਜ ਅਸੀਂ ਤੁਹਾਨੂੰ ਲੀਵਰ ਖਰਾਬ ਹੋਣ ਦੇ ਲੱੱਛਣ ਅਤੇ ਕਾਰਨ ਦੱਸਣ ਜਾ ਰਹੇ ਹਾਂ:

ਲਿਵਰ ਖਰਾਬ ਹੋਣ ਦੇ ਕਾਰਨ— ਜ਼ਿਆਦਾ ਮਸਾਲੇਦਾਰ ਅਤੇ ਚਟਪਟੀ ਚੀਜ਼ਾਂ ਖਾਣਾ।
ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ।
ਵਿਟਾਮਿਨ ਬੀ ਦੀ ਘਾਟ ਗੰਦਾ ਖਾਣਾ ਜਾਂ ਪਾਣੀ।
ਮਲੇਰੀਆ/ਟਾਇਫਾਇਡ।
ਚਾਹ, ਕਾਫ਼ੀ, ਜੰਕ ਫੂਡ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ।
ਸਿਗਰਟ, ਸ਼ਰਾਬ ਕਾਰਨ।
ਲਗਾਤਾਰ ਤਨਾਅ।
6 ਘੰਟੇ ਤੋਂ ਘੱਟ ਨੀਂਦ ਲੈਣਾ।
ਲਿਵਰ ਖਰਾਬ ਹੋਣ ਦੇ ਲੱਛਣ— ਖੂਨ ਦੀ ਉਲਟੀ ਹੋਣਾ।
ਛਾਤੀ ਵਿਚ ਜਲਨ ਜਾਂ ਭਾਰਾਪਨ ਮਹਿਸੂਸ ਹੋਣਾ।
ਭੁੱਖ ਘੱਟ ਜਾਂ ਬਿਲਕੁਲ ਨਾ ਲੱਗਣਾ।
ਬਦਹਜਮੀ ਰਹਿਣਾ ਜਾਂ ਪੇਟ ਵਿਚ ਗੈਸ ਬਣਨਾ।
ਮੂੰਹ ਦਾ ਸਵਾਦ ਬਕਬਕਾ ਰਹਿਣਾ।
ਲਿਵਰ ਵਾਲੀ ਜਗ੍ਹਾ ਵਿਚ ਜ਼ੋਰਦਾਰ ਜਾਂ ਲਗਾਤਾਰ ਮੱਠਾ ਮੱਠਾ ਦਰਦ
ਪੇਟ ਵਿਚ ਦਰਦ ਜਾਂ ਕਿਸੇ ਕਿਸਮ ਦੀ ਸੋਜ।
ਕਮਜੋਰੀ ਜਾਂ ਥਕਾਵਰ ਮਹਿਸੂਸ ਹੋਣੀ।
ਚਮੜੀ ਵਿਚ ਜਲਨ ਮਹਿਸੂਸ ਹੋਣਾ ਆਦਿ।

ਹੋਰ ਖਬਰਾਂ »