ਚੰਡੀਗੜ੍ਹ, 24 ਮਈ, (ਹ.ਬ.) : ਛੋਟੀ ਜਿਹੀ ਕਿਸ਼ਮਿਸ਼ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ। ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਦੂਰ ਹੁੰਦੀਆਂ ਹਨ। ਕਿਸ਼ਮਿਸ਼ ਵਿਚ ਕਈ ਤਰ੍ਹਾ ਦੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਕਿਹੜੇ ਕਿਹੜੇ ਰੋਗਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੀ ਹੈ ਕਿਸ਼ਮਿਸ਼।
ਕਿਸ਼ਮਿਸ਼ ਨੂੰ ਜੇਕਰ ਪਾਣੀ ਵਿਚ ਭਿਓਂ ਕੇ ਕੰਮ ਵਿਚ ਲਿਆ ਜਾਵੇ ਤਾਂ ਸਿਹਤ ਲਈ ਹੋਰ ਵੀ ਫਾਇਦੇਮੰਦ ਹੁੰਦੀ ਹੈ। ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਸਵੇਰੇ ਜੇਕਰ ਇਸ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਖੂਨ ਸਾਫ ਹੁੰਦਾ ਅਤੇ ਲੀਵਰ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੀਪੀ ਦੀ ਸਮੱਸਿਆ ਹੈ ਤਾਂ ਉਸ ਨੂੰ ਕਿਸ਼ਕਿਸ਼ ਨੂੰ ਭਿਓਂ ਕੇ ਪਾਣੀ ਦਾ ਸੇਵਨ ਕਰਨ ਨਾਲ ਕਾਫੀ ਫਾÎਇਦਾ ਹੁੰਦਾ ਹੈ।  ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਅੱਖਾਂ, ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਵਿਅਕਤੀ ਦਾ ਵਜ਼ਨ ਠੀਕ ਰਹਿੰਦਾ ਹੈ। ਕਿਸ਼ਮਿਸ਼ ਦੇ ਸੇਵਨ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਊਰਜਾ ਮਿਲਦੀ ਹੈ। ਜਿਸ ਨਾਲ ਸਰੀਰ ਵਿਚ ਕਮਜੋਰੀ ਨਹੀਂ ਆਉਂਦੀ। ਕਿਸ਼ਮਿਸ਼ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸਰੀਰ ਵਿਚ ਖੂਨ  ਦਾ ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ ਅਤੇ ਚਿਹਰਾ ਚਮਕਦਾਰ ਰਹਿੰਦਾ ਹੈ। 
 

ਹੋਰ ਖਬਰਾਂ »