ਡੈਟਰਾਇਟ, 29 ਮਈ, (ਹ.ਬ.) : ਲਗਭਗ ਇੱਕ ਦਹਾਕੇ ਤੱਕ ਤੇਜ਼ ਵਾਧੇ ਤੋਂ ਬਾਅਦ ਅਮਰੀਕਾ ਜਾਣ ਵਾਲੇ ਚੀਨ ਦੇ ਸੈਲਾਨੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਰਾਸ਼ਟਰੀ ਯਾਤਰਾ ਤੇ ਸੈਰ ਸਪਾਟਾ ਦਫ਼ਤਰ ਅਨੁਸਾਰ 2018 ਵਿਚ ਅਮਰੀਕਾ ਜਾਣ ਵਾਲੇ ਚੀਨ ਦੇ ਸੈਲਾਨੀਆਂ ਦੀ ਗਿਣਤੀ 5.7 ਪ੍ਰਤੀਸ਼ਤ ਘੱਟ ਕੇ 29 ਲੱਖ ਰਹਿ ਗਈ। ਇਹ 2003 ਤੋਂ ਬਾਅਦ ਪਹਿਲਾ ਮੌਕਾ ਹੈ ਜਦ ਕਿ ਅਮਰੀਕਾ ਜਾਣ ਵਾਲੇ ਚੀਨ ਦੇ ਸੈਲਾਨੀਆਂ ਦੀ ਗਿਣਤੀ ਵਿਚ  ਸਮੀਖਿਆ ਅਧੀਨ ਸਾਲ ਦੀ ਤੁਲਨਾ ਵਿਚ ਪਿਛਲੇ ਸਾਲ ਤੋਂ ਕਮੀ ਆਈ ਹੈ। ਚੀਨ ਅਤੇ ਅਮਰੀਕਾ ਦੇ ਵਿਚ ਜਾਰੀ ਵਪਾਰ ਵਿਵਾਦ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਜਨਵਰੀ 2018 ਵਿਚ ਚੀਨ ਦੇ ਸੌਰ ਪੈਨਲ ਅਤੇ ਵਾਸਿੰਗ ਮਸ਼ੀਨ 'ਤੇ ਟੈਕਸ ਲਗਾਇਆ ਸੀ। 
ਉਸ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਵਿਚ ਵਪਾਰ ਵਿਵਾਦ ਵਧ ਰਿਹਾ ਹੈ। ਅਮਰੀਕਾ ਮੁੜ ਚੀਨ ਦੇ 200 ਅਰਬ ਡਾਲਰ ਮੁੱਲ ਦੇ ਉਤਪਾਦਾਂ 'ਤੇ 25 ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ। ਜਿਸ ਦੇ ਜਵਾਬ ਵਿਚ ਚੀਨ ਨੇ ਅਮਰੀਕਾ ਦੇ 60 ਅਰਬ ਡਾਲਰ ਦੇ ਸਮਾਨ ਟੈਕਸ ਲਗਾਇਆ ਹੈ। ਪਿਛਲੀ ਗਰਮੀਆਂ ਵਿਚ ਚੀਨ ਨੇ ਅਪਣੇ ਨਾਗਰਿਕਾਂ ਨੂੰ ਅਮਰੀਕਾ ਜਾਣ ਦੇ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਸੀ। ਚੀਨ ਨੇ ਅਪਣੇ ਨਗਾਰਿਕਾਂ ਨੂੰ ਉਥੇ ਗੋਲੀਬਾਰੀ, ਡਕੈਤੀ ਅਤੇ ਡਾਕਟਰੀ ਇਲਾਜ ਦੀ ਉਚੀ ਲਾਗਤ ਦੇ ਪ੍ਰਤੀ ਚੇਤਾਇਆ ਸੀ। ਇਸ ਦੇ ਜਵਾਬ ਵਿਚ ਅਮਰੀਕਾ ਨੇ ਵੀ ਅਪਣੇ ਨਾਗਰਿਕਾਂ ਨੂੰ ਚੀਨ ਜਾਣ ਦੇ ਪ੍ਰਤੀ ਸੁਚੇਤ ਕੀਤਾ ਸੀ।

ਹੋਰ ਖਬਰਾਂ »