ਮੁੰਬਈ, 4 ਜੂਨ, (ਹ.ਬ.) : ਕੌਮਾਂਤਰੀ ਪੱਧਰ 'ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ ਪਰ ਉਹ ਭਾਰਤ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ। ਨਾਲ ਹੀ ਉਹ ਚਾਹੁੰਦੀ ਹੈ ਕਿ ਉਸ ਦੇ ਪਤੀ ਤੇ ਗਾਇਕ ਨਿਕ ਜੋਨਸ (26) ਅਮਰੀਕਾ ਦੇ ਰਾਸ਼ਟਰਪਤੀ ਬਣਨ। 'ਦ ਸੰਡੇ ਟਾਈਮਜ਼' ਦੀ ਰਿਪੋਰਟ ਮੁਤਾਬਕ, ਪ੍ਰਿਅੰਕਾ ਨੇ ਕਿਹਾ, 'ਪਰ ਮੈਂ ਜਾਣਦੀ ਹਾਂ ਕਿ ਅਸੀਂ ਅਸਲ ਵਿਚ ਬਦਲਾਅ ਲਿਆਉਣਾ ਚਾਹੁੰਦੇ ਹਾਂ।' ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਤਕ ਦੀ ਜ਼ਿੰਦਗੀ ਵਿਚ ਗ਼ੈਰ ਸਿਆਸੀ ਰਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਮਾਨਵਤਾ ਲਈ ਕੰਮ ਕਰਨਾ ਪਸੰਦ ਹੈ। ਪ੍ਰਿਅੰਕਾ ਨੇ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਕਿ ਨਿਕ ਵਾਈਟ ਹਾਊਸ ਵਿਚ ਰਹਿਣ ਲਈ ਆਪਣੀ ਰੌਕਸਟਾਰ ਦੀ ਜ਼ਿੰਦਗੀ ਗੁਆ ਸਕਦੇ ਹਨ ਤੇ ਇਹ ਇਕ ਮਹਾਨ ਨੇਤਾ ਬਣਨ ਲਈ ਹੋਵੇਗਾ। ਯਾਦ ਰਹੇ ਕਿ 2017 'ਚ ਫੋਰਬਸ ਪੱਤਰਕਾ ਨੇ ਪ੍ਰਿਅੰਕਾ ਚੋਪੜਾ ਨੂੰ ਦੁਨੀਆ ਦੀਆਂ 100 ਸਭ ਤੋਂ ਵੱਧ ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤਾ ਸੀ। ਉਹ ਯੂਨੀਸੈੱਫ ਦੀ ਸਦਭਾਵਨਾ ਦੂਤ ਵੀ ਹਨ ਤੇ ਮਹਿਲਾ ਸਿੱਖਿਆ ਤੇ ਮਹਿਲਾ ਅਧਿਕਾਰਾਂ ਨੂੰ ਬੜਾਵਾ ਦੇਣ ਲਈ ਕੰਮ ਕਰਦੀ ਰਹਿੰਦੀ ਹੈ।

ਹੋਰ ਖਬਰਾਂ »