ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਦਿਆਂ ਕੀਤੀ ਦਿਨ ਦੀ ਸ਼ੁਰੂਆਤ

ਜਲੰਧਰ, 5 ਜੂਨ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਭਰ ਵਿਚ ਈਦ ਉਲ ਫ਼ਿਤਰ ਉਤਸ਼ਾਹ ਨਾਲ ਮਨਾਈ ਗਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਮਸਜਿਦਾਂ ਵਿਚ ਨਮਾਜ਼ ਅਦਾ ਕਰਦਿਆਂ ਕੀਤੀ। ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਮੁਸਲਮਾਨ ਵੀਰਾਂ ਨੂੰ ਈਦ ਦੀ ਵਧਾਈ ਦਿਤੀ ਗਈ। ਜਲੰਧਰ ਤੋਂ ਐਮ.ਪੀ. ਸੰਤੋਖ ਸਿੰਘ ਚੌਧਰੀ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਮੁਲਕ ਇਕ ਧਰਮ ਨਿਰਪੱਖ ਮੁਲਕ ਹੈ ਅਤੇ ਇਥੇ ਸਾਰੇ ਧਰਮ ਇਕਸਾਰ ਹਨ। ਕਾਂਗਰਸ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਅਕਾਲੀ ਆਗੂਆਂ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿਤੀ। ਉਧਰ ਰਿਵਾੜੀ ਦੀ ਮਸਜਿਦ ਦੇ ਇਮਾਮ ਮੁਹੰਮਦ ਇਸਮਾਈਲ ਨੇ ਵਤਨ ਲਈ ਅਮਨ-ਸ਼ਾਂਤੀ ਦੀ ਦੁਆ ਕਰਦਿਆਂ ਨਮਾਜ਼ ਅਦਾ ਕਰਵਾਈ। ਈਦ ਉਲ ਫ਼ਿਤਰ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਬੰਦੋਬਸਤ ਵੀ ਕੀਤੇ ਗਏ ਸਨ।

ਹੋਰ ਖਬਰਾਂ »