ਹਜਾਰੀਬਾਗ, 10 ਜੂਨ, (ਹ.ਬ.) : ਝਾਰਖਡ ਦੇ ਚੌਪਾਰਣ ਵਿਚ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਹੋ ਗਿਆ ਜਿਸ ਵਿਚ 11 ਲੋਕ ਮਾਰੇ ਗਏ। ਜਦ ਕਿ ਹਾਦਸੇ ਵਿਚ 25 ਯਾਤਰੀ  ਬੁਰੀ ਤਰ•ਾਂ ਜ਼ਖਮੀ ਵੀ ਹੋ ਗਏ। ਬਸ-ਟਰੱਕ ਦੀ ਟੱਕਰ ਵਿਚ ਬਸ ਦੇ ਪਰਖੱਚੇ ਉਡ ਗਏ। ਜੀਟੀ ਰੋਡ 'ਤੇ ਚੌਪਾਰਣ ਦੇ ਦਨੁਆ ਘਾਟੀ ਵਿਚ ਸਵੇਰੇ ਕਰੀਬ ਸਾਢੇ 3 ਵਜੇ ਇਹ ਹਾਦਸਾ ਹੋਇਆ। ਜਿਸ ਵਿਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ ਕਈ ਲੋਕ ਬਿਹਾਰ ਦੇ ਹਨ।
ਹਾਦਸਾ ਐਨਾ ਭਿਆਨਕ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਹਜਾਰੀ ਬਾਗ ਦੇ ਡੀਸੀ ਰਵੀਸ਼ੰਕਰ ਸ਼ੁਕਲਾ ਰਾਹਤ ਬਚਾਅ ਕਾਰਜ ਦੀ ਦੇਖਰੇਖ ਦੇ ਲਈ ਘਟਨਾ ਸਥਾਨ 'ਤੇ ਪਹੁੰਚ ਗਏ। ਜ਼ਖਮੀਆਂ ਦੇ ਬਿਹਤਰ ਇਲਾਜ ਦੇ ਲਈ ਹੈਡਕੁਆਰਟਰ ਤੋਂ ਡਾਕਟਰਾਂ ਦੀ ਟੀਮ ਰਵਾਨਾ ਹੋ ਗਈ।
ਜਾਣਕਾਰੀ ਮੁਤਾਬਕ ਗੁਮਲਾ ਤੋਂ ਮਸੌਢੀ ਜਾ ਰਹੀ ਬਸ ਭੋਰ  ਵਿਚ 3 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਬਿਹਾਰ ਅਤੇ  ਝਾਰਖੰਡ ਦੇ ਸਰਹੱਦੀ ਖੇਤਰ ਵਿਚ ਹੈ। ਹਾਦਸੇ ਦੇ ਸਮੇਂ ਬਸ ਵਿਚ ਸਾਰੇ ਯਾਤਰੀ ਸੁੱਤੇ ਪਏ ਸੀ। ਬਸ ਦੇ ਬਰੇਕ ਫੇਲ ਹੋਣ ਕਾਰਨ  ਇਹ ਹਾਦਸਾ ਹੋਣਾ ਦੱਸਿਆ ਜਾ ਰਿਹਾ। ਡਰਾਈਵਰ ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਜ਼ਖਮੀਆਂ ਵਿਚ ਪੱਪੂ ਕੁਮਾਰ ਅਤੇ ਪਿਤਾ ਪਿੰਟੂ ਸਿੰਘ ਬਾਲੂਮਾਥ ਦੇ ਨਿਵਾਸੀ ਹਨ। ਕੌਸ਼ਿਕ ਕੁਮਾਰ ਪਿਤਾ ਸਤੇਂਦਰ ਸਿੰਘ, ਡੇਲਹਾ ਗਯਾ ਦੇ ਰਹਿਣ ਵਾਲੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.