ਨਿਊਯਾਰਕ, 10 ਜੂਨ ( ਰਾਜ ਗੋਗਨਾ ) : ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ ਵਿਖੇਂ ਇਕ ਸੜਕ ਹਾਦਸਾ ਵਾਪਰਿਆ ਜਿਸ 'ਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਗੰਭੀਰ ਜ਼ਖ਼ਮੀ ਹੈ। ਮ੍ਰਿਤਕਾਂ 'ਚ ਇਕ ਦੋ ਸਾਲ ਦੀ ਬੱਚੀ ਵੀ ਹੈ। ਇਹ ਪਰਿਵਾਰ ਮਹਾਰਾਸ਼ਟਰ ਨਾਲ ਸਬੰਧਤ ਹੈ। ਜਾਣਕਾਰੀ ਮੁਤਾਕਿਬ ਮੁਕੇਸ਼ ਦੇਸ਼ਮੁਖ ਆਪਣੀ ਪਤਨੀ ਮੋਨਿਕਾ ਦੇਸ਼ਮੁਖ ਤੇ ਦੋ ਸਾਲਾਂ ਦੀ ਧੀ ਦਿਵਿਆ ਦੇ ਨਾਲ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉੱਤਰੀ ਕੈਰੋਲੀਨਾ ਵਲ ਆਪਣੀ ਧੀ ਦਾ ਜਨਮ ਦਿਨ ਮਨਾਉਣ ਜਾ ਰਹੇ ਸਨ। ਕਾਰ ਮੁਕੇਸ਼ ਦੀ ਪਤਨੀ ਮੋਨਿਕਾ ਚਲਾ ਰਹੀ ਸੀ। ਇਸ ਦੌਰਾਨ ਅਚਾਨਕ ਉਨ•ਾਂ ਦੀ ਕਾਰ ਰੌਡ ਤੇ ਉਲਟ ਦਿਸ਼ਾ ਵੱਲ ਆ ਰਹੇ ਇਕ ਟੈਂਕਰ ਟਰੱਕ ਨਾਲ ਟਕਰਾ ਗਈ, ਜਿਸ ਕਾਰ 'ਚ ਅੱਗ ਲੱਗ ਗਈ। ਹਾਦਸੇ 'ਚ ਪੀਓ ਤੇ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਜ਼ਖ਼ਮੀ ਹਾਲਤ 'ਚ ਲੋਕਾਂ ਨੇ ਮੋਨਿਕਾ ਦੇਸ਼ਮੁਖ ਨੂੰ ਹਸਪਤਾਲ ਪਹੁੰਚਾਇਆ।  

ਹੋਰ ਖਬਰਾਂ »