ਮੋਗਾ, 10 ਜੂਨ (ਵਿਸ਼ੇਸ਼ ਪ੍ਰਤੀਨਿਧ) : ਮਲੇਸ਼ੀਆ ਵਿਚ ਪੰਜ ਸਾਲ ਗੁਲਾਮ ਬਣਾ ਕੇ ਰੱਖੀ ਮੋਗਾ ਨਾਲ ਸਬੰਧਤ ਸੁਖਵਿੰਦਰ ਕੌਰ ਆਖ਼ਰਕਾਰ ਪੰਜਾਬ ਪਰਤਣ ਵਿਚ ਸਫ਼ਲ ਹੋ ਗਈ। ਹੱਡਬੀਤੀ ਸੁਣਾਉਂਦਿਆਂ ਸੁਖਵਿੰਦਰ ਕੌਰ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੁਕ ਰਹੇ ਸਨ ਜਿਸ ਦਾ ਧਰਮ ਤੱਕ ਤਬਦੀਲ ਕਰਵਾ ਦਿਤਾ ਗਿਆ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ 2014 ਵਿਚ ਮਲੇਸ਼ੀਆ ਗਈ ਸੀ ਅਤੇ ਉਥੇ ਜਾ ਕੇ ਜਲੰਧਰ ਨਾਲ ਸਬੰਧਤ ਕਿਰਨਜੀਤ ਕੌਰ ਦੇ ਘਰ ਕੰਮ ਕਰਨ ਲੱਗੀ। ਪਹਿਲੇ ਦੋ-ਤਿੰਨ ਮਹੀਨੇ ਤਾਂ ਕਿਰਨਜੀਤ ਕੌਰ ਉਸ ਦੇ ਘਰ ਪੈਸੇ ਭੇਜਦੀ ਰਹੀ ਪਰ ਫਿਰ ਅਚਾਨਕ ਪੈਸੇ ਭੇਜਣੇ ਬੰਦ ਕਰ ਦਿਤੇ ਅਤੇ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਵਾਇਆ ਜਾਣ ਲੱਗਾ। ਇਥੋਂ ਤੱਕ ਕਿ ਕੁੱਟਮਾਰ ਵੀ ਸ਼ੁਰੂ ਹੋ ਗਈ। ਕਿਰਨਜੀਤ ਜਦੋਂ ਵੀ ਸੁਖਵਿੰਦਰ ਕੌਰ ਦੀ ਗੱਲਬਾਤ ਪੰਜਾਬ ਵਿਚ ਉਸ ਦੇ ਮਾਪਿਆਂ ਨਾਲ ਕਰਵਾਉਂਦੀ ਤਾਂ ਸਪੀਕਰ ਫੋਨ ਔਨ ਹੁੰਦਾ। ਜ਼ੁਲਮਾਂ ਦਾ ਸਿਲਸਿਲਾ ਜਾਰੀ ਅਤੇ 2018 ਵਿਚ ਸੁਖਵਿੰਦਰ ਕੌਰ ਦਾ ਧਰਮ ਬਦਲ ਕੇ ਈਸਾਈ ਬਣਾ ਦਿਤਾ ਗਿਆ। ਇਸੇ ਦਰਮਿਆਨ ਮਾਮਲਾ ਮਲੇਸ਼ੀਆ ਦੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਦੀ ਜਾਣਕਾਰੀ ਵਿਚ ਆਇਆ ਤਾਂ ਉਨ•ਾਂ ਨੇ ਸੁਖਵਿੰਦਰ ਕੌਰ ਦੇ ਮਾਤਾ-ਪਿਤਾ ਨੂੰ ਮਲੇਸ਼ੀਆ ਬੁਲਾਇਆ ਅਤੇ ਸੁਖਵਿੰਦਰ ਕੌਰ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿਚ ਮਦਦ ਕੀਤੀ

ਹੋਰ ਖਬਰਾਂ »