ਵਾਸ਼ਿੰਗਟਨ, 13 ਜੂਨ, (ਹ.ਬ.) : ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਨੇ ਭਾਜਪਾ ਦੇ ਨਾਅਰੇ ਮੋਦੀ ਹੈ ਤਾਂ ਮੁਮਕਿਨ ਹੈ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਤਾਰੀਫ਼ ਕੀਤੀ ਹੈ। ਪੋਂਪੀਓ 24 ਜੂਨ ਨੂੰ ਭਾਰਤ ਦੌਰੇ 'ਤੇ ਆਉਣ ਵਾਲੇ ਹਨ।  ਪੋਂਪੀਓ ਨੇ ਬੁਧਵਾਰ ਨੂੰ ਭਾਰਤ-ਅਮਰੀਕਾ ਵਪਾਰ ਪ੍ਰੀਸ਼ਦ ਦੀ ਬੈਠਕ ਵਿਚ ਕਿਹਾ ਕਿ ਉਹ ਇਹ ਦੇਖਣਾ ਚਾਹੁੰਦੇ ਹਨ ਕਿ ਮੋਦੀ ਦੋਵੇਂ ਦੇਸ਼ਾਂ ਦੇ ਰਿਸ਼ਤੇ ਨੁੰ ਕਿਵੇਂ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਐਸ ਜੈਸ਼ੰਕਰ ਨੂੰ ਮਜ਼ਬੂਤ ਸਾਥੀ ਦੱਸਦੇ ਹੋਏ ਕਿਹਾ ਕਿ ਉਹ ਅਪਣੇ ਹਮਰੁਤਬੇ ਨਾਲ ਮਿਲਣ ਲਈ ਉਤਸ਼ਾਹਤ ਹਨ।  ਉਨ੍ਹਾਂ ਕਿਹਾ, ਜਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਹਾਲ ਹੀ ਦੀ ਚੋਣ ਮੁਹਿੰਮ ਵਿਚ ਕਿਹਾ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੈਂ ਇਹ ਜਾਣਨ ਦੇ ਲਈ ਉਤਸ਼ਾਹਤ ਹਾਂ ਕਿ ਅਮਰੀਕਾ ਅਤੇ ਭਾਰਤ ਦੇ ਵਿਚ ਕੀ ਮੁਮਕਿਨ ਹੈ। ਹੁਣ ਦੇਖਣਾ ਹੈ ਕਿ ਉਹ ਦੁਨੀਆ ਦੇ ਨਾਲ ਰਿਸ਼ਤਿਆਂ ਅਤੇ ਭਾਰਤ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਕਿਵੇਂ ਸੰਭਵ ਬਣਾਉਂਦੇ ਹਨ। ਉਮੀਦ ਹੈ ਕਿ ਉਹ ਅਮਰੀਕਾ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ। ਭਾਰਤ ਯਾਤਰਾ ਦੌਰਾਨ ਟਰੰਪ ਪ੍ਰਸ਼ਾਸਨ ਦੇ ਮਹੱਤਵਪੂਰਣ ਏਜੰਡੇ 'ਤੇ ਗੱਲਬਾਤ ਹੋਵੇਗੀ।ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿਚ ਵਪਾਰ ਦੇ ਮੁੱਦਿਆਂ ਵਿਚ ਕੁਝ ਫਰਕ ਹੈ। ਲੇਕਿਨ ਅਸੀਂ ਗੱਲਬਾਤ ਦੇ ਲਈ ਹਮੇਸ਼ਾ ਤਿਆਰ ਹਨ। ਅਪਣੀ ਭਾਰਤ ਯਾਤਰਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਦੋਵੇਂ ਦੇਸ਼ਾਂ ਦੇ ਕੋਲ ਅਪਣੇ ਲੋਕਾਂ, ਹਿੰਦ ਪ੍ਰਸ਼ਾਂਤ ਖੇਤਰ ਅਤੇ ਦੁਨੀਆ ਦੀ ਭਲਾਈ ਦੇ ਲਈ ਇਕੱਠੇ ਅੱਗੇ ਵਧਣ ਦਾ ਮੌਕਾ ਹੈ।ਪੋਂਪੀਓ ਭਾਰਤ ਤੋਂ ਇਲਾਵਾ ਸ੍ਰੀਲੰਕਾ, ਜਾਪਾਨ ਅਤੇ ਦੱਖਣੀ ਕੋਰੀਆ ਵੀ ਜਾਣਗੇ। ਸੰਯੁਕਤ ਰਾਜ ਅਮਰੀਕਾ ਅਤੇ ਚੀਨ ਵਿਚ ਚਲ ਰਹੇ ਤਣਾਅ ਦੇ ਵਿਚ ਪੋਂਪੀਓ ਦੀ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਮੋਦੀ ਨੇ ਵੀ ਅਮਰੀਕਾ ਦੇ ਨਾਲ ਵਧਦੇ ਸਹਿਯੋਗ ਦਾ ਸਮਰਥਨ ਕੀਤਾ ਹੈ, ਖ਼ਾਸ ਤੌਰ 'ਤੇ ਰੱਖਿਆ ਖੇਤਰ ਵਿਚ।

ਹੋਰ ਖਬਰਾਂ »

ਹਮਦਰਦ ਟੀ.ਵੀ.