ਨਵੀਂ ਦਿੱਲੀ, 13 ਜੂਨ, (ਹ.ਬ.) : ਦਿੱਲੀ ਪੁਲਿਸ ਇਕੋਨੌਮਿਕ ਅਫੈਂਸਿਵ ਵਿੰਗ ਨੇ ਮਨਪ੍ਰੀਤ ਸਿੰਘ ਚੱਢਾ ਉਰਫ ਮੌਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਬੁਧਵਾਰ ਰਾਤ ਨੂੰ ਦਿੱਲੀ ਏਅਰਪੋਰਟ 'ਤੇ ਹੋਈ ਹੈ। ਦੱਸ ਦੇਈਏ ਕਿ ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਮਰਹੂਮ ਪੌਂਟੀ ਚੱਢਾ ਦਾ ਬੇਟਾ ਹੈ। ਈਓਡਬਲਿਊ ਨੇ ਮਨਪ੍ਰੀਤ ਨੂੰ ਬੁਧਵਾਰ ਦੀ ਰਾਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਕਾਬੂ ਕੀਤਾ। ਧੋਖਾਧੜੀ ਦੇ ਮਾਮਲੇ ਵਿਚ ਮੁਲਜ਼ਮ ਵਿਦੇਸ਼ ਭੱਜਣ ਦੀ ਤਿਆਰੀ ਵਿਚ ਸੀ। ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪਹਿਲਾਂ ਹੀ ਪੁਲਿਸ ਅਲਰਟ  'ਤੇ ਸੀ। ਇਸ ਤੋਂ ਪਹਿਲਾਂ ਕਿ ਉਹ ਭੱਜਣ ਵਿਚ ਸਫਲ ਹੁੰਦੀ ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ  ਤੋਂ ਕਾਬੂ ਕਰ ਲਿਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ ਮਨਪ੍ਰੀਤ ਦੇ ਖ਼ਿਲਾਫ਼ ਕਈ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ  ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਕੋਲੋਂ ਪੈਸੇ ਲਏ ਅਤੇ ਫਲੈਟ ਦੇਣ ਦਾ ਵਾਅਦਾ ਕੀਤਾ, ਲੇਕਿਨ ਉਸ ਦਾ ਵਾਅਦਾ ਝੂਠਾ ਨਿਕਲਿਆ। ਦੱਸਿਆ ਜਾ ਰਿਹਾ ਕਿ ਦਿੱਲੀ ਨਾਲ ਲੱਗਦੇ ਗਾਜੀਆਬਾਦ ਅਤੇ  ਨੋਇਡਾ ਵਿਚ Îਨਿਵੇਸ਼ਕਾਂ ਨੂੰ ਕੁਝ ਮਹੀਨੇ ਵਿਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਸਾਲਾਂ ਬੀਤਣ  ਬਾਅਦ ਨਾ ਫਲੈਟ ਤੇ ਨਾ ਹੀ ਪੈਸੇ ਦੇ ਸਕਿਆ। ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ 11 ਸਾਲ ਬਾਅਦ ਵੀ ਉਨ੍ਹਾਂ ਫਲੈਟ ਨਹਂਂ ਮਿਲੇ। 2012 ਵਿਚ ਪਿਤਾ ਪੌਂਟੀ ਚੱਢਾ ਅਤੇ ਚਾਚਾ ਹਰਦੀਪ ਚੱਢਾ ਦੀ ਆਪਸੀ  ਗੋਲੀਬਾਰੀ ਵਿਚ  ਹੋਈ ਮੌਤ ਤੋ ਬਾਅਦ ਮਨਪ੍ਰੀਤ ਚੱਢਾ ਨੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਦੱਸ ਦੇਈਏ ਕਿ ਸਾਲ 2012 ਵਿਚ ਦੱਖਣੀ ਦਿੱਲੀ ਦੇ ਛਤਰਪੁਰ ਸਥਿਤ ਇੱਕ ਫਾਰਮ ਹਾਊਸ ਵਿਚ ਸ਼ਰਾਬ ਕਾਰੋਬਾਰੀ  ਪੌਂਟੀ ਚੱਢਾ ਅਤੇ ਉਸ ਦੇ ਭਰਾ ਹਰਦੀਪ ਚੱਢਾ ਦੀ ਆਪਸੀ ਗੋਲੀਬਾਰੀ ਵਿਚ ਮੌਤ ਹੋ ਗਈ ਸੀ। ਦੋਵੇਂ ਭਰਾਵਾਂ ਦੇ ਵਿਚ ਜਾਇਦਾਦ ਨੂੰ ਲੈ ਕੇ ਝਗੜਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.