ਇਟਲੀ ਦੇ ਲਵੀਨੀਓ ਸ਼ਹਿਰ ਚ ਕੈਂਡਲ ਮਾਰਚ ਕੱਢਿਆ

ਰੋਮ (ਇਟਲੀ) 13 ਜੂਨ (ਹੈਰੀ ਬੋਪਾਰਾਏ) ਬੋਰਵੈੱਲ ਚ ਡਿੱਗ ਕੇ ਚੰਦਰੀ ਮੌਤ ਦੇ ਮੁੰਹ ਪੈ ਚੁੱਕੇ ਮਾਸੂਮ ਫਤਿਹਵੀਰ ਸਿੰਘ ਨੂੰ ਇਟਲੀ ਦੇ ਸ਼ਹਿਰ ਲਵੀਨੀਓ ਵਿਖੇ ਇੱਥੇ ਵਸਦੇ ਭਾਰਤੀ ਭਾਈਚਾਰੇ ਦੁਆਰਾ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਜਿਸ ਦੌਰਾਨ ਵੱਖ ਵੱਖ ਵਿਅਕਤੀਆਂ ਜਿਨਾਂ੍ਹ ਚ ਬੱਚੇ ਤੇ ਵੱਡੀ ਗਿਣਤੀ ਚ ਬੀਬੀਆਂ ਵੀ ਸ਼ਾਮਿਲ ਹੋਈਆਂ।ਇਨਾਂ੍ਹ ਨੇ ਹੱਥਾਂ ਚ ਮੋਮਬੱਤੀਆਂ ਫੜ ਕੇ ਫਤਿਹਵੀਰ ਸਿੰਘ ਨੂੰ ਸਮੱਰਪਿਤ ਸ਼ਹਿਰ ਚ ''ਕੈਂਡਲ ਮਾਰਚ'' ਕੀਤਾ ਅਤੇ ਮਾਸੂਮ ਬੱਚੇ ਦੀ ਯਾਦ ਚ ਮਾਤਮ ਕੀਤਾ। ਇਟਲੀ ਦੀ ਨਵੀਂ ਬਣੀ ਸਮਾਜਿਕ ਸੰਸਥਾਂ '' ਆਸ ਦੀ ਕਿਰਨ'' ਦੇ ਉਪਰਾਲੇ ਸਦਕਾ ਉਲੀਕੇ ਗਏ ਇਸ ਸੋਗ ਮਾਰਚ ਦੌਰਾਨ ਫਤਿਹਵੀਰ ਦੇ ਛੋਟੀ ਉਮਰੇ ਹੀ ਤੁਰ ਜਾਣ ਤੇ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ,ਉੱਥੇ ਭਾਰਤ ਦੀ ਮੌਜੂਦਾ ਸਰਕਾਰ ਦੇ ਘਟੀਆ ਸਿਸਟਮ ਤੇ ਗੈਰਜਿੰਮੇਵਾਰਾਨਾ ਰਵੱਈਏ ਦੀ ਰੱਜ ਕੇ ਭੰਢੀ ਵੀ ਕੀਤੀ ਗਈ।ਕੈਂਡਲ ਮਾਰਚ ਦੌਰਾਨ ਇਟਲੀ ਦੇ ਵੱਖ ਵੱਖ ਇਲਾਕਿਆਂ ਚੋ ਭਾਰਤੀ ਭਾਈਚਾਰੇ ਨਾਲ਼ ਸਬੰਧਿਤ ਵੱਡੀ ਗਿਣਤੀ ਚ ਲੋਕ ਇਕੱਤਰ ਹੋਏ।ਅਤੇ ਦੇਸ਼ ਚ ਨਿੱਤਦਿਨ ਵਾਪਰ ਰਹੇ ਬਾਲ ਅਪਰਾਧ ਅਤੇ ਜਬਰ ਜਿਨਾਹਾਂ ਦੀਆਂ ਘਟਨਾਵਾਂ ਤੇ ਚਿੰਤਾਂ ਵੀ ਜਾਹਿਰ ਕੀਤੀ ਗਈ।ਅੰਤ ਵਿਚ ਫਤਿਹਵੀਰ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਵੀ ਧਾਰਨ ਕੀਤਾ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.