ਵਾਸ਼ਿੰਗਟਨ 14 ਜੂਨ, (ਹ.ਬ.) : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਇਸ ਮਹੀਨੇ ਦੇ ਅੰਤ ਵਿਚ ਅਪਣਾ ਅਸਤੀਫ਼ਾ ਦੇ ਦੇਵੇਗੀ। ਹਾਲਾਂਕਿ ਸਾਰਾ ਸੈਂਡਰਸ ਦੀ ਜਗ੍ਹਾ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ, ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਖੁਲਾਸਾ ਨਹੀਂ ਕੀਤਾ। ਸਿੰਹੁਆ ਏਜੰਸੀ ਨੇ ਟਰੰਪ ਦੇ ਟਵੀਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।ਟਰੰਪ ਨੇ ਅਪਣੇ ਟਵੀਟ ਵਿਚ ਕਿਹਾ ਕਿ ਸਾਢੇ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਸਾਰਾ ਸੈਂਡਸਰ ਇਸ ਮਹੀਨੇ ਦੇ ਆਖਰ ਵਿਚ ਅਪਣਾ ਅਹੁਦਾ ਛੱਡ ਕੇ ਅਪਣੇ ਗ੍ਰਹਿ ਖੇਤਰ ਅਰਕਾਂਸਾਸ ਪਰਤ ਰਹੀ ਹੈ। ਸਾਰਾ ਅਸਾਧਾਰਣ ਪ੍ਰਤਿਭਾ ਵਾਲੀ ਹੈ। ਉਨ੍ਹਾਂ ਨੇ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ। ਮੈਨੂੰ ਉਮੀਦ ਹੈ ਕਿ ਅਰਕਾਂਸਾਸ ਦੇ ਗਵਰਨਰ ਅਹੁਦੇ ਦੀ ਰੇਸ ਵਿਚ ਉਹ ਹਿੱਸਾ ਲਵੇਗੀ। ਵਾਈਟ ਹਾਊਸ ਵਿਚ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਉਹ ਅਮਰੀਕਾ ਦੀ ਤੀਜੀ ਮਹਿਲਾ ਸੀ। ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਟਰੰਪ ਦੀ ਚੋਣ ਤੋਂ ਬਾਅਦ ਉਨ੍ਹਾਂ ਵਾਈਟ ਹਾਊਸ ਵਿਚ ਉਪ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬਾਅਦ ਵਿਚ ਜੁਲਾਈ 2017 ਵਿਚ ਉਨ੍ਹਾਂ ਸ਼ਾਨ ਸਪਾਈਸਰ ਦੀ ਜਗ੍ਹਾ ਪ੍ਰੈਸ ਸਕੱਤਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ। 36 ਸਾਲਾ ਸਾਰਾ ਸੈਂਡਰਸ  ਟਰੰਪ ਦੀ ਖ਼ਾਸ ਸਹਿਯੋਗੀਆਂ ਵਿਚ ਸ਼ਾਮਲ ਸੀ। ਪਿਛਲੇ ਮਹੀਨੇ ਇੱਕ ਇੰਟਰਵਿਊ ਵਿਚ ਸਾਰਾ ਸੈਂਡਰਸ ਨੇ ਕਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਕੋਲ ਵਿਰੋਧੀਆਂ ਦੀ ਕਮੀ ਨਹੀਂ ਹੈ। ਲੇਕਿਨ ਉਨ੍ਹਾਂ ਪਰਮਾਤਮਾ ਦਾ ਸਮਰਥਨ ਹਾਸਲ ਹੈ। ਉਨ੍ਹਾਂ ਨੇ Îਇਹ ਵੀ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਈਸ਼ਵਰ ਚਾਹੁੰਦਾ ਹੈ ਕਿ ਅਸੀਂ ਅਲੱਗ ਅਲੱਗ ਸਮੇਂ 'ਤੇ  ਅਲੱਗ ਅਲੱਗ ਭੂਮਿਕਾ Îਨਿਭਾਉਣ। ਈਸ਼ਵਰ ਚਾਹੁੰਦਾ ਹੈ ਕਿ ਟਰੰਪ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣਨ।

ਹੋਰ ਖਬਰਾਂ »

ਹਮਦਰਦ ਟੀ.ਵੀ.