ਫਤਿਹਗੜ• ਸਾਹਿਬ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਿਆਸਤਦਾਨਾਂ ਦੇ ਜੇਬ ਵਿਚ ਹੱਥ ਪਾਉਣਾ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਪਰ ਤੇਜਿੰਦਰ ਸਿੰਘ ਉਰਫ਼ ਰਾਜੂ ਗਿਰੋਹ ਬਣਾ ਕੇ ਇਹ ਕੰਮ ਕਰ ਰਿਹਾ ਸੀ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਫ਼ਤਿਹਗੜ• ਸਾਹਿਬ ਪੁਲਿਸ ਨੇ ਦੱਸਿਆ ਕਿ ਤੇਜਿੰਦਰ ਸਿੰਘ ਉਰਫ਼ ਰਾਜੂ ਦੀ ਅਗਵਾਈ ਵਾਲਾ ਗਿਰੋਹ ਵੱਡੇ ਸਮਾਗਮਾਂ ਵਿਚ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ ਕੁਤਰ ਦਿੰਦਾ ਅਤੇ ਕਿਸੇ ਨੂੰ ਕੰਨੋ-ਕੰਨ ਖ਼ਬਰ ਨਾ ਹੁੰਦੀ। ਇਹ ਗਿਰੋਹ ਫ਼ਤਿਹਗੜ• ਸਾਹਿਬ, ਪਟਿਆਲਾ, ਮਾਲੇਰਕੋਟਲਾ, ਮਾਨਸਾ, ਭੁੱਚੋ ਮੰਡੀ, ਅਮਲੋਹ ਅਤੇ ਸੰਗਰੂਰ ਵਿਖੇ ਵੀ.ਵੀ.ਆਈ.ਪੀਜ਼ ਦੀਆਂ ਜੇਬਾਂ 'ਤੇ ਹੱਥ ਸਾਫ਼ ਕਰ ਚੁੱਕਾ ਹੈ। ਰਾਜੂ ਤੋਂ ਪੁੱਛ-ਪੜਤਲ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.