ਨਵੀਂ ਦਿੱਲੀ, 15 ਜੂਨ, ਹ.ਬ. : ਅਮਰੀਕਾ ਵਲੋਂ ਕਾਰੋਬਾਰੀ ਰਿਆਇਤਾਂ ਵਾਪਸ ਲੈਣ ਤੋਂ ਬਾਅਦ ਭਾਰਤ ਨੇ ਵੀ 29 ਅਮਰੀਕੀ ਉਤਪਾਦਾਂ 'ਤੇ ਦਰਾਮਦ ਟੈਕਸ ਵਿਚ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਪਿਛਲੇ ਸਾਲ ਜੂਨ ਵਿਚ ਇਸ ਦਾ ਐਲਾਨ ਕੀਤਾ ਸੀ ਲੇਕਿਨ ਬਾਅਦ ਵਿਚ ਇਸ ਦੀ ਸਮਾਂ ਮਿਆਦ ਕਈ ਵਾਰ ਵਧਾਈ ਗਈ। ਵਧੀ ਹੋਈ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਵਿੱਤ ਮੰਤਰਾਲੇ ਵਲੋਂ ਇਸ ਦੇ ਲਈ ਛੇਤੀ ਹੀ ਸਰਕੂਲਰ ਜਾਰੀ ਹੋਣ ਦੀ ਉਮੀਦ ਹੈ।ਅਮਰੀਕਾ ਤੋਂ ਦਰਾਮਦ ਹੋਣ ਵਾਲੇ ਜਿਹੜੇ ਉਤਪਾਦਾਂ 'ਤੇ ਦਰਾਮਦ ਟੈਕਸ ਵਾਧੇ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਵਿਚ ਅਖਰੋਟ, ਬਾਦਾਮ ਅਤੇ ਦਾਲਾਂ ਸ਼ਾਮਲ ਹਨ। ਦਰਾਮਦ ਟੈਕਸ ਵਿਚ ਵਾਧੇ ਤੋਂ ਬਾਅਦ ਭਾਰਤ ਨੂੰ ਇਨ੍ਹਾਂ ਦੀ ਦਰਾਮਦ ਤੋਂ 21.70 ਕਰੋੜ ਡਾਲਰ ਦਾ ਹੋਰ ਰਾਜਸਵ ਮਿਲਣ ਦੀ ਉਮੀਦ ਹੈ। ਪਿਛਲੇ ਸਾਲ ਜਦ ਅਮਰੀਕਾ ਨੇ ਭਾਰਤੀ ਸਟੀਲ ਅਤੇ ਐਲਿਊਮੀਨੀਅਮ ਉਤਪਾਦਾਂ 'ਤੇ ਦਰਾਮਦ ਟੈਕਸ ਵਿਚ ਵਾਧਾ ਕੀਤਾ ਸੀ ਉਦੋਂ ਭਾਰਤ ਨੇ ਜਵਾਬੀ ਕਾਰਵਾਈ ਵਿਚ ਇਨ੍ਹਾਂ 29 ਉਤਪਾਦਾਂ 'ਤੇ ਡਿਊਟੀ ਵਧਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਭਾਰਤ ਨੇ ਅਮਰੀਕਾ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਲੇਕਿਨ ਬਾਅਦ ਵਿਚ ਦੁਵੱਲੀ ਗੱਲਬਾਤ ਵਿਚ ਇਹ ਮੁੱਦਾ ਲੰਬਾ ਖਿੱਚਣ ਤੋਂ ਬਾਅਦ ਡਿਊਟੀ ਵਧਾਉਣ ਦਾ ਫੈਸਲਾ ਟਲਦਾ ਰਿਹਾ।ਅਮਰੀਕਾ ਨੇ ਪੰਜ ਜੂਨ ਨੂੰ ਹੀ ਭਾਰਤ ਨੂੰ ਜੀਐਸਪੀ ਰਿਆਇਤਾਂ ਦੇ ਦਾਇਰੇ ਵਿਚੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ। ਭਾਰਤ ਜੀਐਸਪੀ ਦੇ ਤਹਿਤ 5.5 ਅਰਬ ਡਾਲਰ ਸਾਲਾਨਾ ਦਾ ਅਮਰੀਕਾ ਨੂੰ ਬਰਾਮਦ ਕਰਦਾ ਹੈ। ਇਸੇ ਲਈ ਭਾਰਤ ਨੇ ਹੁਣ ਇਹ ਫੈਸਲਾ ਕੀਤਾ ਹੈ। ਸੂਤਰ  ਦੱਸਦੇ ਹਨ ਕਿ ਭਾਰਤ ਨੇ ਅਮਰੀਕਾ ਨੂੰ ਦਰਾਮਦ ਟੈਕਸ ਦੀ ਦਰ ਵਿਚ ਵਾਧਾ ਕਰਨ ਦੇ ਅਪਣੇ ਇਸ ਫੈਸਲ ਨਾਲ ਜਾਣੂੰ ਕਰਵਾ ਦਿੱਤਾ ਹੈ।

ਹੋਰ ਖਬਰਾਂ »