ਨਵੀਂ ਦਿੱਲੀ, 21 ਜੂਨ, ਹ.ਬ. : ਹਰਿਆਣਵੀ ਦੇ ਨਾਲ-ਨਾਲ ਭੋਜਪੁਰੀ ਅਤੇ ਪੰਜਾਬੀ ਸਿਨੇਮਾ ਦੀ ਸਨਸਨੀ ਬਣ ਚੁੱਕੀ ਸਪਨਾ ਚੌਧਰੀ ਇਕ ਵਾਰੀ ਫਿਰ ਚਰਚਾ ਵਿਚ ਹੈ, ਪਰ ਇਸ ਵਾਰੀ ਕੋਈ ਵਿਵਾਦ ਨਹੀਂ ਬਲਕਿ ਕੁੜੀਆਂ ਦੇ ਡਾਂਸ ਨੂੰ ਲੈ ਕੇ ਦਿੱਤੇ ਇਕ ਬਿਆਨ ਕਾਰਨ। ਅਸਲ ਵਿਚ ਬੀਤੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਵਲੋਂ ਡਾਂਸ ਕਰਨ ਦੀ ਇੱਛਾ ਬਾਰੇ ਸਪਨਾ ਚੌਧਰੀ ਨੇ ਦਰਦ ਭਰੀ ਅੰਦਾਜ਼ ਵਿਚ ਕਿਹਾ- 'ਜੇਕਰ ਕਿਸੇ ਦੇ ਮਨ ਵਿਚ ਇਹ ਗ਼ਲਤਫ਼ਹਿਮੀ ਹੋਵੇ ਕਿ ਆਪਣੀ ਕੁੜੀ ਨੂੰ ਡਾਂਸਰ ਬਣਾਉਣਾ ਹੈ ਤਾਂ ਮੈਂ ਤੁਹਾਨੂੰ ਗਿਆਨ ਦੇ ਰਹੀ ਹਾਂ ਕਿ ਧੀਆਂ ਨੂੰ ਕਦੀ ਵੀ ਡਾਂਸਰ ਨਾ ਬਣਾਉਣਾ, ਅੱਗੇ ਤੁਹਾਡੀ ਮਰਜ਼ੀ।' ਅਜਿਹੇ ਗੱਲ ਕਹਿ ਕੇ ਉਸ ਨੇ ਇਹ ਵੀ ਜ਼ਾਹਿਰ ਕਰ ਦਿੱਤਾ ਕਿ ਉਸ ਨੇ ਆਪਣੇ ਜੀਵਨ ਵਿਚ ਇਸ ਮੁਕਾਮ ਤਕ ਪਹੁੰਚਣ ਵਿਚ ਵੱਡੀ ਕੁਰਬਾਨੀ ਦੇਣ ਦੇ ਨਾਲ ਹੀ ਵੱਡਾ ਸੰਘਰਸ਼ ਵੀ ਕੀਤਾ ਹੈ। ਅਸਲ ਵਿਚ ਇਸ ਬਿਆਨ ਬਾਰੇ ਇਕ ਵੀਡੀਓ ਵਾਇਰਲ ਹੋਇਆ ਹੈ ਜੋ ਹਰਾਆਣਾ ਦੀ ਕਿਸੇ ਗਊਸ਼ਾਲਾ ਪੰਡਾਲ ਦਾ ਹੈ। ਇਸ ਤੋਂ ਬਾਅਦ ਸਪਨਾ ਚੌਧਰੀ ਦੇ ਇਸ ਬਿਆਨ ਬਾਰੇ ਪਤਾ ਚੱਲਿਆ।

ਹੋਰ ਖਬਰਾਂ »