ਕੋਲੰਬੋ, 24 ਜੂਨ, ਹ.ਬ. : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਛੇ ਭਾਰਤੀਆਂ ਨੂੰ ਸੋਨੇ ਦੀ ਤਸਕਰੀ ਕਰਦਿਆਂ ਗ੍ਰਿਫਤਾਰ ਕੀਤਾ ਹੈ। ਜਿਸ ਦੀ ਕੀਮਤ ਭਾਰਤ ਵਿਚ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਭਾਰਤੀਆਂ ਨੂੰ ਭੰਡਾਰਨਹਾਇਕ ਕੌਮਾਂਤਰੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਦੇ ਬੈਗਾਂ ਵਿਚੋਂ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਕਸਟਮ ਵਿਭਾਗ ਦੇ ਬੁਲਾਰੇ  ਡਿਪਟੀ ਡਾਇਰੈਕਟਰ ਸੁਨੀਲ ਯੈਆਰਤਨ ਨੇ ਅਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਕਿ ਸਾਰੇ ਛੇ ਮੁਲਜ਼ਮਾਂ ਦੀ ਉਮਰ 36 ਤੋਂ 53 ਸਾਲ ਦੇ ਵਿਚਾਲੇ ਹੈ। ਇਹ ਤਸਕਰ ਸੋਨੇ ਨੂੰ ਚੇਨਈ ਲੈ ਕੇ ਜਾਣ ਦੀ ਤਾਕ ਵਿਚ ਸੀ। ਏਅਰਪੋਰਟ ਦੇ ਅਧਿਕਾਰੀਆਂ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.