ਮੋਗਾ, ਫਿਰੋਜ਼ਪੁਰ, ਬਠਿੰਡਾ, 25 ਜੂਨ, ਹ.ਬ. : ਨਸ਼ੇ ਦੀ ਓਵਰਡੋਜ਼ ਨਾਲ ਮੋਗਾ, ਫਿਰੋਜ਼ਪੁਰ ਅਤੇ ਬਠਿੰਡਾ ਵਿਚ ਇੱਕ ਕਬੱਡੀ ਖਿਡਾਰੀ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਰਘੂਵਿੰਦਰ ਪ੍ਰਸਾਦ ਦੇ ਅਨੁਸਾਰ ਮੋਗਾ ਦੇ ਥਾਣਾ ਮੇਹਨਾ ਦੇ ਪਿੰਡ ਡਾਲਾ ਨਿਵਾਸੀ ਕਬੱਡੀ ਖਿਡਾਰੀ 32 ਸਾਲਾ ਅਮਰਜੀਤ ਸਿੰਘ ਦਾ ਕਰੀਬ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਡੇਢ ਸਾਲਾ ਦਾ ਬੇਟਾ ਵੀ ਹੈ। ਇੱਕ ਸਾਲ ਪਹਿਲਾਂ ਉਹ ਨਸ਼ੇ ਦੀ ਦਲਦਲ ਵਿਚ ਫਸ ਗਿਆ। ਇਸ ਕਾਰਨ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਪੇਕੇ ਜਾ ਕੇ ਰਹਿਣ ਲੱਗੀ। ਸੋਮਵਾਰ ਸਵੇਰੇ 9 ਵਜੇ ਅਮਰਜੀਤ ਦੀ ਲਾਸ਼ ਪਿੰਡ ਤੋਂ ਕੁਝ ਦੂਰੀ 'ਤੇ ਨਹਿਰ ਦੇ ਕਿਨਾਰੇ ਬਰਾਮਦ ਕੀਤੀ ਗਈ। ਜਾਂਚ ਕਰਨ 'ਤੇ ਪਤਾ ਚਲਿਆ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ। ਫਿਰੋਜ਼ਪੁਰ-ਫਰੀਦਕੋਟ ਰੋਡ 'ਤੇ ਸਥਿਤ ਪਿੰਡ ਰੁਕਨਾਬੇਗੂ ਨਿਵਾਸੀ 24 ਸਾਲਾ ਕਾਬੁਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਪਿਛਲੇ ਸਾਲ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਸੀ। ਪਿਤਾ ਦੇ ਅਨੁਸਾਰ ਸੋਮਵਾਰ ਸਾਢੇ ਦਸ ਵਜੇ ਅਚਾਨਕ ਉਸ ਦੇ ਬੇਟੇ ਦੀ ਤਬੀਅਤ ਖਰਾਬ ਹੋਈ। ਸੂਚਨਾ ਮਿਲਣ 'ਤੇ ਉਹ ਦੁਕਾਨ ਤੋਂ ਤੁਰੰਤ ਘਰ ਪਹੁੰਚਿਆ। ਉਥੇ ਦੇਖਿਆ ਕਿ ਬੇਟਾ ਕਾਬੁਲ ਸਿੰਘ ਗਰਮੀ ਨਾਲ ਲਥਪਥ ਮ੍ਰਿਤਕ ਪਿਆ ਸੀ।  ਬਠਿੰਡਾ ਦੇ ਭਗਤਾ ਭਾਈਕਾ ਦੇ ਪਿੰਡ ਸਲਾਬਤਪੁਰਾ ਦੇ 30 ਸਾਲਾ ਜਗਦੀਪ ਸਿੰਘ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਸਰਹੱਦ ਪਿੰਡ ਵਾਲਾ ਦੇ 25 ਸਾਲਾ ਮਲਕੀਤ ਸਿੰਘ ਦੀ ਨਸ਼ੇ ਕਾਰਨ ਮੌਤ  ਹੋ ਗਈ। ਉਹ ਪਿਛਲੇ ਚਾਰ ਸਾਲ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਸ ਦਾ Îਇਲਾਜ ਫਰੀਦਕੋਟ ਮੈਡੀਕਲ ਕਾਲਜ ਤੋਂ ਚਲ ਰਿਹਾ ਸੀ।

ਹੋਰ ਖਬਰਾਂ »