ਲੰਡਨ, 26 ਜੂਨ, ਹ.ਬ. : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬ੍ਰਿਟੇਨ-ਭਾਰਤ ਰਿਸ਼ਤਿਆਂ ਨੂੰ ਅੱਗੇ ਵਧਾਉਣ ਵਾਲੀ 100 ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਬ੍ਰਿਟੇਨ ਦੀ ਸਭ ਤੋਂ ਸੀਨੀਅਰ ਕੈਬÎਨਿਟ ਮੰਤਰੀ ਪੈਨੀ ਮੌਰਡਾਊਂਟ ਵੀ ਸ਼ਾਮਲ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਸੋਮਵਾਰ ਨੂੰ ਭਾਰਤ ਦਿਵਸ ਦੇ ਮੌਕੇ 'ਤੇ ਸੰਸਦ ਨੇ ਬ੍ਰਿਟੇਨ-ਭਾਰਤ ਰਿਸਤਿਆਂ ਵਿਚ 100 ਪ੍ਰਭਾਵਸ਼ਾਲੀ ਮਹਿਲਾਵਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਸੀਤਾਰਮਣ ਨੂੰ ਪਹਿਲਾਂ ਰੱਖਿਆ ਮੰਤਰੀ ਅਤੇ ਹੁਣ ਵਿੱਤ ਮੰਤਰੀ ਦੇ ਰੂਪ ਵਿਚ ਦੁਵੱਲੇ ਸਬੰਧਾਂ ਵਿਚ ਖ਼ਾਸ ਭੂਮਿਕਾ Îਨਿਭਾਉਣ ਵਾਲੀ ਦੇਸ਼ ਦੀ ਸਭ ਤੋਂ ਤਾਕਤਵਰ ਮਹਿਲਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ। ਸੀਤਾਰਮਣ ਦੇ ਕੋਲ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੈ। ਬ੍ਰਿਟੇਨ ਦੇ ਮੀਡੀਆ ਘਰਾਣੇ ਇੰਡੀਆ ਇੰਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਲੰਡਨ ਸਕੂਲ ਆਫ਼ Îਇਕਨੌਮਿਕਸ ਵਿਚ ਪੜ੍ਹਾਈ ਕਰਨ  ਵਾਲੀ ਸੀਤਾਰਮਣ ਪਹਿਲਾਂ ਬ੍ਰਿਟੇਨ ਵਿਚ ਕੰਮ ਕਰ ਚੁੱਕੀ ਹੈ। ਉਹ ਬ੍ਰਿਟੇਨ ਦੇ ਬਾਰੇ ਵਿਚ ਅਪਣੇ ਹੋਰ ਸਹਿਯੋਗੀਆਂ ਦੀ ਤੁਲਨਾ ਵਿਚ ਜ਼ਿਆਦਾ ਸਮਝਦੀ ਹੈ।  ਇਸ ਸੂਚੀ ਵਿਚ ਬ੍ਰਿਟੇਨ ਦੀ ਰੱਖਿਆ ਮੰਤਰੀ ਪੈਨੀ ਮੌਰਡਾਊਂਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸੂਚੀ ਵਿਚ ਬ੍ਰਿਟੇਨ ਵਿਚ ਭਾਰਤੀ ਮੂਲ ਦੀ ਸਾਂਸਦ ਪ੍ਰੀਤੀ ਪਟੇਲ ਅਤੇ ਬੈਰੋਨੇਸ ਸੈਂਡੀ ਵਰਮਾ, ਫ਼ਿਲਮ ਨਿਰਮਾਤਾ ਗੁਰਿੰਦਰ ਚੱਢਾ, ਭਾਰਤੀ ਵਿਧੀ ਕੰਪਨੀ ਦੀ ਪ੍ਰਮੁੱਖ ਜਿਓ ਮੂਡੀ ਅਤੇ ਪਲਵੀ ਐਸ ਸ਼ਰਾਫ, ਅਪੋਲੋ ਹਸਪਤਾਲ ਦੀ ਪ੍ਰਬੰਧ ਨਿਦੇਸ਼ਕ ਸੁਨੀਤਾ ਰੈਡੀ ਅਤੇ ਨਾਸਕੌਮ ਦੀ ਪ੍ਰਧਾਨ ਦੇਵਗਿਆਨੀ ਵੀ ਸ਼ਾਮਲ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.