ਚੰਡੀਗੜ੍ਹ, 4 ਜੁਲਾਈ, ਹ.ਬ. : ਸਾਡੀ ਸਿਹਤ ਦੇ ਲਈ ਪਿਸਤਾ ਬੇਹੱਦ ਫਾਇਦਮੰਦ ਹੁੰਦਾ। ਜੇਕਰ ਤੁਸੀਂ ਰੋਜ਼ਾਨਾ ਸੇਵਨ ਕਰਨਗੇ ਤਾਂ ਆਪ ਦੀ ਸਿਹਤ ਨੂੰ ਕਈ ਫਾਇਦੇ ਮਿਲਣਗੇ। ਕਿਉਂਕਿ ਪਿਸਤਾ ਵਿਚ ਫਾਈਬਰ, ਪ੍ਰੋਟੀਨ, ਵਿਟਾਮਿਨ ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਹੁੰਦਾ ਹੈ। ਪਿਸਤਾ ਸਿਹਤ ਦੇ ਲਈ ਤਾਂ ਚੰਗਾ ਹੈ ਪਰ ਤੁਸੀਂ ਇਸ ਨਾਲ  ਖੂਬਸੂਰਤੀ ਵਿਚ ਵੀ ਚਾਰ ਚੰਨ੍ਹ ਲਗਾ ਸਕਦੇ ਹਨ। ਪਿਸਤੇ ਨਾਲ ਬਣੇ ਫੇਸ ਮਾਸਕ ਜਾਂ ਪੈਕ ਬਣਾ ਕੇ ਚਿਹਰੇ ਦੀ ਖੂਬਸੁਰਤੀ ਬਰਕਰਾਰ ਰਖ ਸਕਦੇ ਹਨ। ਇਸ ਨੂੰ ਲਗਾਤਾਰ ਖਾਣ ਨਾਲ ਚਿਹਰੇ 'ਤੇ ਵੀ ਗਲੋਅ ਆਉਂਦੀ ਹੈ।  ਵਾਲਾਂ ਨੂੰ ਝੜਨ ਤੋਂ ਬਚਾਉਣ ਦੇ ਲਈ ਪਿਸਤਾ ਫਾਇਦੇਮੰਦ ਹੈ। ਆਪ ਚਾਹੁਣ ਤਾਂ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਲਵੋ ਜਾਂ ਫੇਰ ਇਸ ਦਾ ਪੇਸਟ ਬਣਾ ਕੇ ਮਾਸਕ ਦੀ ਤਰ੍ਹਾਂ ਵਾਲਾਂ ਵਿਚ ਲਗਾ ਲਵੋ। ਕੁਝ ਹੀ ਦਿਨਾਂ ਵਿਚ ਫਰਕ ਆਉਣ ਲੱਗੇਗਾ। ਜੇਕਰ ਤੁਸੀਂ ਰੋਜ਼ਾਨਾ ਪਿਸਤੇ ਦੀ ਵਰਤੋਂ ਕਰੋਗੇ ਤਾਂ ਇਹ ਤੁਹਾਨੂੰ ਹਮੇਸ਼ਾ ਜਵਾਨ ਬਣਾਈ ਰੱਖੇਗਾ। ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਆਪ ਨੂੰ ਜਵਾਨ ਬਣਾਈ ਰੱਖਣ ਦੇ ਨਾਲ ਹੀ ਅੱਖਾਂ ਦੀ ਸਿਹਤ ਦੇ ਲਈ ਲਾਭਕਾਰੀ ਹੁੰਦਾ ਹੈ। ਇਹ ਚਮੜੀ ਵਿਚ ਪੈਣ ਵਾਲੀ ਝੁਰੜੀਆਂ ਨੂੰ ਰੋਕਦਾ ਹੈ। ਪਿਸਤਾ ਸਕਿਨ ਦੇ ਲਈ ਬੇਹੱਦ ਗੁਣਕਾਰੀ ਹੈ, ਜੇਕਰ ਆਪ ਇਸ ਦਾ ਸੇਵਨ ਕਰੋਗੇ ਤਾਂ ਆਪ ਦੀ ਸਕਿਨ ਠੀਕ ਰਹੇਗੀ। ਇਹ ਸਨ ਡੈਮੇਜ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। ਇਸ ਵਿਚ ਜ਼ਰੂਰੀ ਫੈਟੀ ਐਸਿਡ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਚਮੜੀ ਠੀਕ ਰਹਿੰਦੀ ਹੈ। ਉਸ ਦਾ ਕੁਦਰਤੀ ਨਿਖਾਰ ਬਣਿਆ ਰਹਿੰਦਾ। 

ਹੋਰ ਖਬਰਾਂ »