ਸੈਂਕੜੇ ਸਿੱਖਾਂ ਨੂੰ ਵਾਪਸ ਮਿਲੇਗੀ ਵਿੰਡਸਰ ਦੇ 'ਗੁਰਦੁਆਰਾ ਖਾਲਸਾ ਪ੍ਰਕਾਸ਼' ਗੁਰੂ ਘਰ ਦੀ ਮੈਂਬਰਸ਼ਿਪ

ਵਿੰਡਸਰ (ਉਨਟਾਰੀਓ) , 4 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉਨਟਾਰਿਓ ਦੇ ਸ਼ਹਿਰ ਵਿੰਡਸਰ ਵਿੱਚ ਪੈਂਦੇ 'ਗੁਰਦੁਆਰਾ ਖਾਲਸਾ ਪ੍ਰਕਾਸ਼' ਗੁਰੂ ਘਰ ਦੀ ਮੈਂਬਰਸ਼ਿਪ ਨੂੰ ਲੈ ਕੇ 10 ਸਾਲ ਚੱਲੇ ਕੇਸ ਮਗਰੋਂ ਉਨਟਾਰੀਓ ਸੁਪਰੀਅਰ ਕੋਰਟ ਆਫ਼ ਜਸਟਿਸ ਨੇ ਸੈਂਕੜੇ ਸਿੱਖਾਂ ਨੂੰ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਵਾਪਸ ਦੇਣ ਦਾ ਫ਼ੈਸਲਾ ਸੁਣਾਇਆ ਹੈ। ਉਨਟਾਰੀਓ ਸੁਪਰੀਅਰ ਕੋਰਟ ਆਫ਼ ਜਸਟਿਸ ਦੇ ਤਾਜ਼ਾ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਮਨਜਿੰਦਰ ਕੂਨਰ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਉਸ ਸਮੇਤ ਸੈਂਕੜੇ ਲੋਕਾਂ ਨੂੰ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਵਾਪਸ ਮਿਲ ਜਾਵੇਗੀ ਅਤੇ ਕਈ ਬਿਨੈਕਾਰ ਮੈਂਬਰਸ਼ਿਪ ਲਈ ਮੁੜ ਅਪਲਾਈ ਕਰ ਸਕਣਗੇ।
ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਵਿੰਡਸਰ ਵਿੱਚ 'ਗੁਰਦੁਆਰਾ ਖਾਲਸਾ ਪ੍ਰਕਾਸ਼' ਦੀ ਕਾਰਜਕਾਰੀ ਕਮੇਟੀ ਨੇ ਗੁਰੂ ਘਰ ਉੱਤੇ ਕੰਟੋਰਲ ਕਾਇਮ ਰੱਖਣ ਲਈ ਮੈਂਬਰਸ਼ਿਪ ਸੀਮਤ ਕਰ ਦਿੱਤੀ ਸੀ। 2012 ਤੱਕ ਇਸ ਕਮੇਟੀ ਦੇ ਮੈਂਬਰ ਰਹੇ ਮਨਜਿੰਦਰ ਕੂਨਰ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਗੁਰੂ ਘਰ ਵਿੱਚ ਨਹੀਂ ਜਾ ਸਕਦਾ ਸੀ, ਕਿਉਂਕਿ ਉਸ ਨੂੰ ਗ਼ੈਰ-ਵਾਜਬ ਤਰੀਕੇ ਨਾਲ ਕਮੇਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਮਨਜਿੰਦਰ ਕੂਨਰ ਨੇ ਕਿਹਾ ਕਿ ਮੈਂਬਰਸ਼ਿਪ ਕਾਇਮ ਰੱਖਣ ਪਿੱਛੇ ਉਸ ਦਾ ਮੁੱਖ ਕਾਰਨ ਗੁਰੂ ਘਰ ਵਿੱਚ ਉਸ ਦੀ ਇੱਕ ਵੋਟ ਹੋਣਾ ਸੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.