ਮੁੰਬਈ, 13 ਜੁਲਾਈ, ਹ.ਬ. : ਅਦਾਕਾਰਾ ਪੂਜਾ ਬੱਤਰਾ ਅਤੇ ਨਵਾਬ ਸ਼ਾਹ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਨੇ ਚੁੱਪਚਾਪ ਵਿਆਹ ਕਰ ਲਿਆ। ਬੇਸ਼ੱਕ ਦੋਹਾਂ ਦੀਆਂ ਤਸਵੀਰਾਂ ਪਹਿਲਾਂ ਵੀ ਇਕੱਠੇ ਨਜ਼ਰ ਆਉਂਦੀਆਂ ਸਨ, ਪਰ ਬੋਮਰੈਂਗ ਵੀਡੀਓ ਇਨ੍ਹਾਂ ਦੇ ਵਿਆਹ 'ਤੇ ਮੋਹਰ ਲਾ ਰਿਹਾ ਹੈ। ਅਜੇ ਕੁਝ ਹੀ ਮਹੀਨੇ ਹੋਏ ਹਨ ਜਦ ਭੂਜਾ ਬੱਤਰਾ ਅਤੇ ਨਵਾਬ ਸ਼ਾਹ ਦੀ ਆਪਸੀ ਨੇੜਤਾ ਬਾਰੇ ਪਤਾ ਲੱਗਾ ਸੀ। ਇਸ ਜੋੜੀ ਵਲੋਂ Îਇੰਸਟਾਗਰਾਮ ਪੇਜ਼ 'ਤੇ ਪਾਈ ਤਸਵੀਰ 'ਤੇ ਕੈਪਸ਼ਨ ਬਿਆਨ ਕਰ ਰਹੀ ਕਿ ਦੋਵਾਂ ਨੇ ਵਿਆਹ ਕਰਵਾ ਲਿਆ। ਤਸਵੀਰ ਵਿਚ ਪੂਜਾ ਬੱਤਰਾ ਦੇ ਹੱਥਾਂ ਵਿਚ ਪਾਈਆਂ ਲਾਲ ਚੂੜੀਆਂ ਜੋੜੀ ਦੇ ਵਿਆਹ ਦੀ ਪੁਸ਼ਟੀ ਕਰ ਰਹੀਆਂ ਹਨ। ਨਵਾਬ ਸ਼ਾਹ ਵਲੋਂ Îਇੰਸਟਾਗਰਾਮ 'ਤੇ ਪਾਈ ਤਸਵੀਰ ਵੀ ਦੋਹਾਂ ਦੇ ਵਿਆਹ ਦੀ ਕਾਫੀ ਹੱਦ ਤੱਕ ਪੁਸ਼ਟੀ ਕਰਦੀ ਹੈ।

ਹੋਰ ਖਬਰਾਂ »