ਸੋਲਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ 'ਚ ਭਾਰੀ ਮੀਂਹ ਕਾਰਨ ਇਕ ਇਮਾਰਤ ਡਿੱਗ ਗਈ ਜਿਸ ਕਾਰਨ 12 ਜਵਾਨਾਂ ਸਣੇ 13 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਮਲਬੇ 'ਚੋਂ 28 ਲੋਕ ਕੱਢੇ ਗਏ ਹਨ। ਫੌਜ ਅਤੇ ਐਨਡੀਆਰਐਫ ਰੈਸਕਿਊ ਆਪਰੇਸ਼ਨ 'ਚ ਜੁਟੇ ਹਨ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰਾ ਤੇਜ਼ ਮੀਂਹ ਨਾਲ ਜ਼ਮੀਨ ਧਸੀ ਹੈ। ਇਹ ਇਮਾਰਤ 10 ਸਾਲ ਪੁਰਾਣੀ ਸੀ। ਮੁੱਖ ਮੰਤਰੀ ਜੈਰਾਮ ਰਾਮ ਠਾਕੁਰ ਨੇ ਕਿਹਾ ਹੈ ਕਿ ਇਮਾਰਤ ਨਿਯਮਾਂ ਵਿਰੁੱਧ ਬਣੀ ਸੀ, ਇਸ ਲਈ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਹੋਰ ਖਬਰਾਂ »