ਗਰੌਸਰੀ ਲੈਣ ਜਾਂਦਿਆਂ ਟਰਾਲੇ ਨਾਲ ਵੱਜੀ ਕਾਰ

ਪੁਰਤਗਾਲ, 15 ਜੁਲਾਈ (ਗੁਰਸ਼ਰਨ ਸਿੰਘ ਸੋਨੀ) : ਪੁਰਤਗਾਲ ਦੇ ਸੈਂਟੋਇਨਹੋ ਸ਼ਹਿਰ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਨ•ਾਂ ਵਿਚੋਂ ਦੋ ਜਣਿਆਂ ਦੀ ਪਛਾਣ ਟਾਂਡਾ ਦੇ ਰਜਤ ਅਤੇ ਮੁਕੇਰੀਆਂ ਦੇ ਪ੍ਰਿਤਪਾਲ ਸਿੰਘ ਵਜੋਂ ਕੀਤੀ ਗਈ ਹੈ। ਤੀਜਾ ਨੌਜਵਾਨ ਗੁਰਦਾਸਪੁਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਪਰ ਉਸ ਦੀ ਪਛਾਣ ਨਹੀਂ ਕੀਤੀ ਜਾ ਸਕੀ। ਰਜਤ ਦੇ ਭਰਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਪਹਿਲਾਂ ਹੀ ਪੁਰਤਗਾਲ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਉਸ ਦੇ ਦੋਸਤ ਨੇ ਫ਼ੋਨ ਕਰ ਕੇ ਹਾਦਸੇ ਬਾਰੇ ਜਾਣਕਾਰੀ ਦਿਤੀ। ਰਜਤ ਆਪਣੇ ਤਿੰਨ ਸਾਥੀਆਂ ਨਾਲ ਗਰੌਸਰੀ ਖਰੀਦਣ ਜਾ ਰਿਹਾ ਸੀ ਜਦੋਂ ਰਾਹ ਵਿਚ ਉਨ•ਾਂ ਦੀ ਕਾਰ ਇਕ ਟਰਾਲੇ ਨਾਲ ਟਕਰਾਅ ਗਈ। ਹਾਦਸੇ ਵਿਚ ਮਰਨ ਵਾਲਾ ਚੌਥਾ ਨੌਜਵਾਨ ਹਰਿਆਣਾ ਦੇ ਪਿਹੋਵਾ ਕਸਬੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹੰਝੂਆਂ ਵਿਚ ਡੁੱਬੀ ਰਜਤ ਦੀ ਮਾਂ ਸੁਨੈਨਾ ਨੇ ਦੱਸਿਆ ਕਿ ਉਹ ਆਪਣੇ ਪਰਵਾਰ ਨੂੰ ਖ਼ੁਸ਼ਹਾਲ ਵੇਖਣਾ ਚਾਹੁੰਦਾ ਸੀ ਅਤੇ ਇਸੇ ਕਰ ਕੇ ਵਿਦੇਸ਼ ਜਾਣ ਦਾ ਫ਼ੈਸਲਾ ਲਿਆ।

ਹੋਰ ਖਬਰਾਂ »