ਹਿਊਸਟਨ, 16 ਜੁਲਾਈ, ਹ.ਬ. : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਤੰਬਰ ਵਿਚ ਅਮਰੀਕਾ ਯਾਤਰਾ ਦੇ ਦੌਰਾਨ ਸੰਭਾਵਤ ਹਿਊਸਟਨ ਦੌਰੇ ਨੂੰ ਲੈਕੇ ਉਥੇ ਭਾਰਤੀ ਮੂਲ ਦੇ ਲੋਕ ਰੋਮਾਂਚਤ ਹਨ। ਹਿਊਸਟਨ ਵਿਚ ਵਸੇ ਭਾਰਤੀ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਉਹ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਸੰਬੋਧਨ ਕਰਨਗੇ। ਮੋਦੀ ਸਤੰਬਰ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਸਾਲਾਨਾ ਬੈਠਕ ਵਿਚ ਹਿੱਸਾ ਲੈਣ ਸਤੰਬਰ ਵਿਚ ਹਿਊਸਟਨ ਜਾਣਗੇ।  ਹਿਊਸਟਨ ਵਿਚ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਅਜੇ ਤਾਰੀਕ ਤੈਅ ਨਹੀਂ ਹੈ ਲੇਕਿਨ ਉਨ੍ਹਾਂ 22 ਸਤੰਬਰ ਨੂੰ ਸੰਭਾਵਤ ਸੰਬੋਧਨ ਦੇ ਲਈ ਤਿਆਰੀ ਕਰਨ ਲਈ ਕਿਹਾ ਗਿਆ ਹੈ। ਭਾਜਪਾ ਦੀ ਓਵਰਸੀਜ ਮਿੱਤਰ ਸੰਸਥਾ ਨੇ ਮੋਦੀ ਦੇ ਸੁਆਗਤ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। Îਇਸ ਵਾਰ ਮੋਦੀ ਦਾ ਸੰਬੋਧਨ 45 ਹਜ਼ਾਰ ਦੀ ਸਮਰਥਾ ਵਾਲੇ ਐਨਆਰਜੀ ਸਟੇਡੀਅਮ ਵਿਚ ਹੋਵੇਗਾ। ਮੋਦੀ 20-23 ਸਤੰਬਰ ਤੱਕ ਅਮਰੀਕਾ ਵਿਚ ਹੋਣਗੇ।

ਹੋਰ ਖਬਰਾਂ »