ਦੁਬਈ, 17 ਜੁਲਾਈ, ਹ.ਬ. : ਏਅਰ ਇੰਡੀਆ ਰਾਹੀਂ ਯੂਏਈ ਜਾਣ ਵਾਲੇ ਭਾਰਤੀ ਯਾਤਰੀ ਹੁਣ 40 ਕਿਲੋਗਰਾਮ ਤੱਕ ਸਮਾਨ ਲਿਜਾ ਸਕਣਗੇ। ਏਅਰ ਇੰਡੀਆ ਨੇ ਸਮਾਨ ਲਿਜਾਣ ਦੀ ਹੱਦ ਵਿਚ 10 ਕਿਲੋ ਤੱਕ ਦਾ ਵਾਧਾ ਕੀਤਾ ਹੈ। ਏਅਰ ਇੰਡੀਆ ਦੇ ਚੇਅਰਮੈਨ  ਤੇ ਪ੍ਰਬੰਧਕ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੇ ਇੱਥੇ ਭਾਰਤੀ  ਭਾਈਚਾਰੇ ਵਲੋਂ ਕਰਾਏ ਸਵਾਗਤੀ ਸਮਾਗਮ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਤਬਦੀਲੀ ਤੁਰੰਤ ਪ੍ਰਭਾਵ ਨਾਲ ਮੰਗਲਵਾਰ ਤੋਂ ਲਾਗੂ ਹੋ ਜਾਵੇਗੀ। ਸਮਾਗਮ ਦੌਰਾਨ ਭਾਰਤੀ ਭਾਈਚਾਰੇ ਨੇ ਸਮਾਨ ਦੀ ਮੌਜੂਦਾ ਹੱਦ 30 ਕਿਲੋ  ਤੋਂ ਵਧਾ ਕੇ 40 ਕਿਲੋ ਤੱਕ ਕਰਨ ਦੀ ਮੰਗ ਕੀਤੀ ਸੀ। ਭਾਰਤੀ ਭਾਈਚਾਰੇ ਨੇ ਇੱਥੇ ਇੰਡੀਆ ਕਲੱਬ ਵਿਖੇ ਇੰਦੌਰ-ਦੁਬਈ ਤੇ ਕੋਲਕਾਤਾ-ਦੁਬਈ ਤੋਂ ਸ਼ੁਰੂ ਹੋਈਆਂ ਉਡਾਣਾਂ ਦੇ ਸਵਾਗਤ ਵਜੋਂ ਸਮਾਗਮ ਕਰਾਇਆ।

ਹੋਰ ਖਬਰਾਂ »