ਸੱਜਣ ਸਿੰਘ ਨੂੰ ਸਜ਼ਾ ਦਾ ਐਲਾਨ ਸਤੰਬਰ ਵਿਚ ਕੀਤਾ ਜਾਵੇਗਾ

ਔਕਲੈਂਡ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਇਕ ਗ੍ਰੰਥੀ  ਨੂੰ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਔਕਲੈਂਡ ਦੀ ਜ਼ਿਲ੍ਹਾ ਅਦਾਲਤ ਨੇ ਬੱਚੀਆਂ ਨੂੰ ਵਰਗਲਾਉਣ ਅਤੇ ਜਿਸਮਾਨੀ ਸ਼ੋਸ਼ਣ ਦੇ ਛੇ ਦੋਸ਼ਾਂ ਅਧੀਨ ਸੱਜਣ ਸਿੰਘ ਨੂੰ ਮੁਜਰਮ ਠਹਿਰਾਇਆ।  ਵੈਸਟ ਔਕਲੈਂਡ ਦੇ ਗੁਰੂ ਘਰ ਵਿਚ 8 ਅਤੇ 12 ਸਾਲ ਦੀਆਂ ਬੱਚੀਆਂ ਨਾਲ ਜਿਸਮਾਨੀ ਸ਼ੋਸ਼ਣ ਦੀਆਂ ਵਾਰਦਾਤਾਂ 2017 ਵਿਚ ਵਾਪਰੀਆਂ ਸਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੱਜਣ ਸਿੰਘ ਬੱਚੀਆਂ ਨੂੰ ਵਰਗਲਾਅ ਕੇ ਗੁਰੂ ਘਰ ਦੇ ਖ਼ਾਲੀ ਕਮਰੇ ਵਿਚ ਲੈ ਗਿਆ ਅਤੇ ਉਨ•ਾਂ ਦੇ ਜਿਸਮ ਨੂੰ ਗ਼ੈਰਵਾਜਬ ਤਰੀਕੇ ਨਾਲ ਛੋਹਿਆ। ਸੱਜਣ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਸਮੇਂ 12 ਸਾਲ ਦੀ ਬੱਚੀ ਦਾ ਪਿਤਾ ਅਦਾਲਤ ਵਿਚ ਮੌਜੂਦ ਸੀ ਜਿਸ ਨੇ ਜੱਜ ਨੇਵਿਨ ਡੌਸਨ ਦੇ ਫ਼ੈਸਲੇ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ, ''ਸ਼ੁਕਰ ਹੈ ਹੁਣ ਹੋਰ ਬੱਚੇ ਇਸ ਵਹਿਸ਼ੀ ਤੋਂ ਬਚ ਜਾਣਗੇ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.