ਇਸਲਾਮਾਬਾਦ, 19 ਜੁਲਾਈ, ਹ.ਬ. : ਅੱਤਵਾਦੀ ਹਾਫਿਜ਼ ਸਈਦ ਦੀ ਗ੍ਰਿਫਤਾਰੀ ਦਾ ਪਾਕਿਸਤਾਨ ਦਾ ਨਾਟਕ ਦੂਜੇ ਦਿਨ ਹੀ ਸਾਹਮਣੇ ਆਉਣ ਲੱਗਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਾਫਿਜ਼ ਨੂੰ ਜੇਲ੍ਹ ਵਿਚ ਨਹੀਂ ਬਲਕਿ ਗੁਜਰਾਂਵਾਲਾ ਜੇਲ੍ਹ ਅਧਿਕਾਰੀ ਦੇ ਘਰ ਬੰਗਲੇ ਵਿਚ ਰੱਖਿਆ ਗਿਆ ਹੈ।  ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦਾ ਮੁਖੀ ਹਾਫਿਜ਼ ਸਈਦ ਮੁੰਬਈ ਅੰਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ।  ਉਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਕੌਮਾਂਤਰੀ ਅੱਤਵਾਦੀ ਐਲਾਨਿਆ ਹੋਇਆ ਹੈ। ਅਮਰੀਕਾ ਨੇ ਉਸ 'ਤੇ ਇੱਕ ਕਰੋੜ ਡਾਲਰ ਦਾ Îਇਨਾਮ ਰੱਖਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲਾਂ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਪਾਕਿਸਤਾਨ ਨੇ ਬੁਧਵਾਰ ਨੂੰ ਹਾਫਿਜ਼ ਨੂੰ ਗ੍ਰਿਫਤਾਰ ਕੀਤਾ ਸੀ। ਅੱਤਵਾਦੀ ਸਰਗਰਮੀਆਂ ਦੇ ਲਈ ਫੰਡ ਮੁਹੱਈਆ ਕਰਾਉਣ ਦੇ ਦੋਸ਼ ਵਿਚ  ਗ੍ਰਿਫਤਾਰੀ ਤੋਂ ਬਾਅਦ ਉਸ ਨੂੰ 7 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੰਤਾ ਗਿਆ ਸੀ। ਹਾਫਿਜ਼ ਦੇ ਨਾਲ ਵੀਆਈਪੀ ਜਿਹਾ ਸਲੂਕ ਹੋ ਰਿਹਾ ਹੈ। ਉਸ ਨੂੰ ਗੁਜਰਾਂਵਾਲਾ ਜੇਲ੍ਹ ਦੇ ਨਜ਼ਦੀਕ ਜੇਲ੍ਹ ਅਧਿਕਾਰੀ ਦੇ ਬੰਗਲੇ ਵਿਚ ਰੱਖਿਆ ਗਿਆ ਹੈ।  ਹਾਫਿਜ਼ ਸਈਦ ਦੀ ਗ੍ਰਿਫਤਾਰੀ 'ਤੇ ਟਵੀਟ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇੱਕ ਵਾਰ ਮੁੜ ਸੋਸ਼ਲ ਮੀਡੀਆ 'ਤੇ Îਨਿਸ਼ਾਨੇ 'ਤੇ ਆ ਗਏ ਹਨ।

ਹੋਰ ਖਬਰਾਂ »