ਅੰਮ੍ਰਿਤਸਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਲੂਣ ਨਾਲ ਲੱਦੇ ਟਰੱਕ ਵਿਚ 2700 ਕਰੋੜ ਰੁਪਏ ਦੀ ਹੈਰੋਇਨ ਪਾਕਿਸਤਾਨ ਤੋਂ ਭਾਰਤ ਲਿਆਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਦੀ ਅੱਜ ਅੰਮ੍ਰਿਤਸਰ ਕੇਂਦਰੀ ਜੇਲ ਵਿਚ ਮੌਤ ਹੋ ਗਈ।  ਪੁਲਿਸ ਨੇ ਗੁਰਪਿੰਦਰ ਸਿੰਘ ਦੀ ਮੌਤ ਦਾ ਕਾਰਨ ਡਾਇਬਟੀਜ਼ ਦੱਸਿਆ ਹੈ ਜਦਕਿ ਗੁਰਪਿੰਦਰ ਦੀ ਮਾਂ ਨੇ ਦਲੀਲ ਦਿਤੀ ਕਿ ਉਸ ਦੇ ਬੇਟੇ ਨੂੰ ਬਗ਼ੈਰ ਕਸੂਰ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਉਨ•ਾਂ ਕਿਹਾ ਕਿ ਤਿੰਨ ਦਿਨ ਤੱਕ ਲੂਣ ਦੀ ਖੇਪ ਅਟਾਰੀ ਸਰਹੱਦ 'ਤੇ ਪਈ ਰਹੀ ਅਤੇ ਇਸ ਤੋਂ ਬਾਅਦ ਗੁਰਪਿੰਦਰ ਨੂੰ ਤਲਬ ਕੀਤਾ ਗਿਆ। ਜੇ ਗੁਰਪਿੰਦਰ ਦੋਸ਼ੀ ਹੁੰਦਾ ਤਾਂ ਉਹ ਕਸਟਮਜ਼ ਵਿਭਾਗ ਦੇ ਬੁਲਾਉਣ 'ਤੇ ਕਦੇ ਨਾ ਜਾਂਦਾ। ਮਾਂ ਨੇ ਮੰਨਿਆ ਕਿ ਉਸ ਦਾ ਬੇਟਾ ਡਾਇਬਟੀਜ਼ ਦਾ ਮਰੀਜ਼ ਸੀ। ਇਸੇ ਦਰਮਿਆਨ ਇਕ ਜੇਲ• ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਗੁਰਪਿੰਦਰ ਸਿੰਘ ਨੂੰ ਸ਼ੂਗਰ ਲੈਵਲ ਵਧਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਹੋਰ ਖਬਰਾਂ »