ਸ਼ਹੀਦ ਫ਼ੌਜੀਆਂ ਦੇ ਪਰਵਾਰਾਂ ਨੇ ਭਾਰਤ ਸਰਕਾਰ ਨਾਲ ਕੀਤਾ ਸ਼ਿਕਵਾ

ਗੁਰਦਾਸਪੁਰ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕਾਰਗਿਲ ਜੰਗ ਤੋਂ 20 ਸਾਲ ਬਾਅਦ ਵੀ ਸ਼ਹੀਦ ਫ਼ੌਜੀਆਂ ਦੇ ਪਰਵਾਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ। ਗੁਰਦਾਸਪੁਰ ਦੇ ਪਿੰਡ ਆਲਮਾ ਦਾ ਲਾਂਸ ਨਾਇਕ ਰਣਬੀਰ ਸਿੰਘ ਅਤੇ ਪਿੰਡ ਭਟੋਆ ਦਾ ਸਿਪਾਹੀ ਮੇਜਰ ਸਿੰਘ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਪਰ ਦੋਹਾਂ ਦੇ ਪਰਵਾਰਕ ਮੈਂਬਰ ਸ਼ਿਕਵਾ ਕਰ ਰਹੇ ਹਨ ਕਿ ਜੰਗ ਮਗਰੋਂ ਭਾਰਤ ਸਰਕਾਰ ਨੇ ਉਨ•ਾਂ ਨੂੰ ਭੁਲਾ ਦਿਤਾ। ਸ਼ਹੀਦ ਰਣਬੀਰ ਸਿੰਘ ਦੇ ਪਰਵਾਰ ਮੁਤਾਬਕ ਸਰਕਾਰ ਨੇ ਯਾਦਗਾਰੀ ਗੇਟ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਦੋ ਦਹਾਕੇ ਬਾਅਦ ਵੀ ਗੇਟ ਦੀ ਉਸਾਰੀ ਸ਼ੁਰੂ ਨਹੀਂ ਕੀਤੀ ਜਾ ਸਕੀ। ਸ਼ਹੀਦ ਰਣਬੀਰ ਸਿੰਘ ਦੇ ਬੇਟੇ ਰਾਹੁਲ ਨੇ ਭਾਵੇਂ ਕਦੇ ਵੀ ਆਪਣੇ ਪਿਤਾ ਦਾ ਚਿਹਰਾ ਨਹੀਂ ਵੇਖਿਆ ਪਰ ਉਹ ਵੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਧਰ ਪਿੰਡ ਭਟੋਆ ਦੇ ਸ਼ਹੀਦ ਮੇਜਰ ਸਿੰਘ ਦੀ ਮਾਂ ਰਖਵੰਤ ਕੌਰ ਨੇ ਦੱਸਿਆ ਕਿ ਉਨ•ਾਂ ਦੇ ਬੇਟੇ ਨੂੰ ਫ਼ੌਜ ਵਿਚ ਭਰਤੀ ਹੋਇਆਂ ਹਾਲੇ ਸਿਰਫ਼ 5 ਸਾਲ ਹੋਏ ਸਨ ਜਦੋਂ ਕਾਰਗਿਲ ਜੰਗ ਸ਼ੁਰੂ ਹੋ ਗਈ। ਉਨ•ਾਂ ਸ਼ਿਕਾਇਤ ਕੀਤੀ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਪਿੰਡ ਦੀਆਂ ਸਾਰੀਆਂ ਗਲੀਆਂ ਕੱਚੀਆਂ ਹਨ ਅਤੇ ਕੋਈ ਵਿਕਾਸ ਕਾਰਜ ਨਹੀਂ ਹੋਇਆ। ਉਨ•ਾਂ ਕਿਹਾ ਕਿ ਪਹਿਲਾਂ 15 ਅਗਸਤ ਅਤੇ 26 ਜਨਵਰੀ ਦੇ ਸਮਾਗਮਾਂ ਵਿਚ ਪਰਵਾਰ ਨੂੰ ਸੱਦਿਆ ਜਾਂਦਾ ਸੀ ਪਰ ਹੁਣ ਸਰਕਾਰ ਸੱਦਾ ਭੇਜਣਾ ਵੀ ਭੁੱਲ ਗਈ।

ਹੋਰ ਖਬਰਾਂ »