ਨਿਊਯਾਰਕ, 29 ਜੁਲਾਈ, ਹ.ਬ. : ਨਿਊਯਾਰਕ ਦੇ ਬਰੂਕਲਿਨ ਸ਼ਹਿਰ ਵਿਚ ਆਯੋਜਤ ਇੱਕ ਸਭਾ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ 11 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਰਾਤ ਬਰੂਕਲਿਨ ਵਿਚ ਇੱਕ ਆਊਟਡੋਰ ਸਭਾ ਵਿਚ ਤਾਬੜਤੋੜ ਗੋਲੀਆਂ ਚਲੀਆਂ। ਇਸ ਦੌਰਾਨ ਇੱਕ ਬੱਚੇ ਸਣੇ ਘੱਟ ਤੋਂ ਘੱਟ 11 ਲੋਕ ਜ਼ਖ਼ਮੀ ਹੋ ਗਏ। ਨਿਊਯਾਰਕ ਡੇਲੀ ਨਿਊਜ਼ ਦੇ ਅਨੁਸਾਰ, ਬਰਾਊਨਸਨ ਵਿਚ ਸ਼ੂਟਿੰਗ ਹੇਮਮੈਨ  ਅਤੇ ਕਿਸਟੋਫਰ ਐਵਨਿਊ ਦੇ ਚੌਰਾਹੇ 'ਤੇ ਹੋਈ। ਨਿਊਯਾਰਕ ਡੇਲੀ ਨਿਊਜ਼ ਦੇ ਅਨੁਸਾਰ, ਬਰਾਊਨਸਨ ਵਿਚ ਹੇਮਮੈਨ ਅਤੇ ਕ੍ਰਿਸਟੋਫਰ ਐਵਨਿਊ ਦੇ ਚੌਰਾਹੇ ਵਿਚ ਕਰੀਬ ਰਾਤ 11 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ। ਇਸ ਘਟਨਾ ਵਿਚ 12 ਲੋਕ ਜ਼ਖਮੀ ਹੋਏ ਸੀ  ਜਿਨ੍ਹਾਂ ਵਿਚੋਂ Îਇੱਕ 38 ਸਾਲਾ ਵਿਅਕਤੀ ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ।

ਹੋਰ ਖਬਰਾਂ »