ਜਸਟਿਨ ਟਰੂਡੋ, ਐਂਡਰਿਊ ਸ਼ੀਅਰ ਅਤੇ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਕੈਲਗਰੀ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਤੋਂ ਐਮ.ਪੀ. ਦੀਪਕ ਓਬਰਾਏ ਦਾ ਜਿਗਰ ਦੇ ਕੈਂਸਰ ਕਾਰਨ ਦਿਹਾਂਤ ਹੋ ਗਿਆ। ਉਹ 69 ਵਰਿ•ਆਂ ਦੇ ਸਨ। ਕੁਝ ਹਫ਼ਤੇ ਪਹਿਲਾਂ ਹੀ ਉਨਾਂ ਨੂੰ ਚੌਥੀ ਸਟੇਜ 'ਤੇ ਪੁੱਜ ਚੁੱਕੇ ਲਿਵਰ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਿਆ ਸੀ। ਦੀਪਕ ਓਬਰਾਏ ਨੇ ਸ਼ੁੱਕਰਵਾਰ ਰਾਤ ਆਪਣੇ ਪਰਵਾਰਕ ਦੀ ਮੌਜੂਦਗੀ ਵਿਚ ਆਖਰੀ ਸਾਹ ਲਿਆ। 1997 ਤੋਂ ਪਾਰਲੀਮੈਂਟ ਮੈਂਬਰ ਵਜੋਂ ਕੈਲਗਰੀ ਦੀ ਨੁਮਾਇੰਦਗੀ ਕਰ ਰਹੇ ਦੀਪਕ ਓਬਰਾਏ ਕੰਜ਼ਰਵੇਟਿਵ ਪਾਰਟੀ ਦੇ ਡੀਨ ਵੀ ਸਨ। ਉਹ ਕੈਨੇਡਾ ਦੀ ਸੰਸਦ ਵਿਚ ਸਭ ਤੋਂ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਇੰਡੋ-ਕੈਨੇਡੀਅਨ ਹੋਣ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਪਾਰਲੀਮਾਨੀ ਸਕੱਤਰ ਵਜੋਂ ਸਭ ਤੋਂ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਆਗੂ ਵਜੋਂ ਵੀ ਜਾਣੇ ਜਾਣਗੇ। ਤਨਜ਼ਾਨੀਆ ਵਿਚ ਪੈਦਾ ਹੋਏ ਦੀਪਕ ਓਬਰਾਏ ਨੂੰ ਕੈਨੇਡਾ ਦੀ ਸੰਸਦ ਵਿਚ ਪਹਿਲੇ ਹਿੰਦੂ ਆਗੂ ਵਜੋਂ ਕਦਮ ਰੱਖਣ ਦਾ ਮਾਣ ਹਾਸਲ ਹੋਇਆ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕਿਹਾ ਕਿ ਦੀਪਕ ਓਬਰਾਏ ਹਮੇਸ਼ਾ ਨਵੇਂ ਸਿਆਸਤਦਾਨਾਂ ਲਈ ਪ੍ਰੇਰਨਾ ਸਰੋਤ ਰਹੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਪਕ ਓਬਰਾਏ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਵੋਟਰਾਂ ਪ੍ਰਤੀ ਸਮਰਪਿਤ ਸਨ ਅਤੇ ਉਨ•ਾਂ ਦਾ ਵਿਛੋੜਾ ਕਦੇ ਭੁਲਾਇਆ ਨਹੀਂ ਜਾ ਸਕਦਾ। ਐਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਅਤੇ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਵੀ ਦੀਪਕ ਓਬਰਾਏ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਦੀਪਕ ਓਬਰਾਏ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਬੇਟਾ ਛੱਡ ਗਏ ਹਨ।

ਹੋਰ ਖਬਰਾਂ »