ਤ੍ਰਿਪੋਲੀ, 8 ਅਗਸਤ, ਹ.ਬ. :ਲੀਬੀਆ ਦੇ ਦੱਖਣ ਵਿਚ ਸਥਿਤ ਮਰਜਕ ਸ਼ਹਿਰ ਵਿਚ ਇਕ ਡਰੋਨ ਹਮਲੇ ਵਿਚ 43 ਲੋਕਾਂ ਦੀ ਮੌਤ ਹੋ ਗਈ। ਲੀਬੀਆ ਦੀ ਸਰਕਾਰ ਖ਼ਿਲਾਫ਼ ਲੜ ਰਹੀ ਲੀਬੀਅਨ ਨੈਸ਼ਨਲ ਆਰਮੀ (ਐੱਲਐੱਨਏ) ਵੱਲੋਂ ਐਤਵਾਰ ਨੂੰ ਕੀਤੇ ਗਏ ਹਮਲੇ ਵਿਚ 51 ਲੋਕ ਜ਼ਖ਼ਮੀ ਵੀ ਹੋਏ ਹਨ। ਮਰਜਕ ਨਗਰ ਕੌਂਸਲ ਦੇ ਮੈਂਬਰ ਮੁਹੰਮਦ ਓਮਰ ਮੁਤਾਬਕ, ਇਹ ਹਮਲਾ ਸ਼ਹਿਰ ਦੇ ਟਾਊਨ ਹਾਲ 'ਤੇ ਉਸ ਸਮੇਂ ਕੀਤਾ ਗਿਆ ਜਦੋਂ ਉੱਥੇ ਬੈਠਕ ਹੋ ਰਹੀ ਸੀ। ਐੱਲਐੱਨਏ ਨੇ ਹਮਲੇ ਦੀ ਗੱਲ ਸਵੀਕਾਰ ਕੀਤੀ ਹੈ। ਪਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ ਪਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਨਕਾਰ ਕੀਤਾ ਹੈ। ਪਿਛਲੀ ਜੂਨ ਵਿਚ ਵੀ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਉਪ ਨਗਰੀ ਇਲਾਕੇ ਵਿਚ ਐੱਲਐੱਨਏ ਦੇ ਹਮਲੇ ਵਿਚ 44 ਲੋਕਾਂ ਦੀ ਜਾਨ ਚਲੀ ਗਈ ਸੀ। ਸਾਲ 2011 ਵਿਚ ਲੀਬੀਆ 'ਚ ਮੁਅੱਮਰ ਗੱਦਾਫੀ ਦਾ ਸ਼ਾਸਨ ਖ਼ਤਮ ਹੋਣ ਤੋਂ ਬਾਅਦ ਬਣੀ ਸਰਕਾਰ ਤੇ ਗੱਦਾਫੀ ਦੇ ਸ਼ਾਸਨਕਾਲ ਵਿਚ ਫ਼ੌਜ ਮੁਖੀ ਰਹੇ ਖਲੀਫ਼ਾ ਹਫ਼ਤਾਰ ਸਮਰਥਿਤ ਐੱਲਐੱਨਏ ਵਿਚਕਾਰ ਸੱਤਾ ਸੰਘਰਸ਼ ਚੱਲ ਰਿਹਾ ਹੈ। ਹਫ਼ਤਾਰ ਨੂੰ ਗੁਆਂਢੀ ਦੇਸ਼ ਮਿਸਰ ਤੇ ਯੂਏਈ ਦੀ ਹਮਾਇਤ ਹਾਸਲ ਹੈ।

ਹੋਰ ਖਬਰਾਂ »