ਚੰਡੀਗੜ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਯੂ.ਪੀ. ਤੋਂ ਭਾਜਪਾ ਦੇ ਵਿਧਾਇਕ ਨੇ ਸਭ ਤੋਂ ਪਹਿਲਾਂ ਕਸ਼ਮੀਰੀ ਔਰਤਾਂ ਬਾਰੇ ਵਿਵਾਦਤ ਬਿਆਨ ਦਿਤਾ ਅਤੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਇਸੇ ਕਤਾਰ ਵਿਚ ਆ ਗਏ ਜਦੋਂ ਉਨਾਂ ਨੇ ਹਰਿਆਣਾ ਦੇ ਛੜਿਆਂ ਨੂੰ ਬਿਹਾਰ ਤੋਂ ਲਾੜੀਆਂ ਲਿਆਉਣ ਦੀ ਬਜਾਏ ਕਸ਼ਮੀਰ ਵੱਲ ਜਾਣ ਦੀ ਸੁਝਾਅ ਦੇ ਦਿਤਾ। ਦਿਲਚਸਪ ਗੱਲ ਇਹ ਹੈ ਕਿ ਮਨੋਹਰ ਲਾਲ ਖੱਟਰ ਨੇ ਇਹ ਬਿਆਨ 'ਬੇਟੀ ਬਚਾਉ-ਬੇਟੀ ਪੜਾਉ' ਮੁਹਿੰਮ ਤਹਿਤ ਫ਼ਤਿਹਾਬਾਦ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਦਿਤਾ। ਖੱਟਰ ਨੇ ਦਾਅਵਾ ਕੀਤਾ ਕਿ ਹਰਿਆਣਾ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖੱਟਰ ਦੇ ਇਸ ਬਿਆਨ ਦੀ ਦਿੱਲੀ ਮਹਿਲਾ ਕਮਿਸ਼ਨ ਨੇ ਸਖ਼ਤ ਸ਼ਬਦਾਂ ਵਿਖ ਨਿਖੇਧੀ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸੜਕ ਛਾਪ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਮਹਿਲਾ ਕਮਿਸ਼ਨ ਦੇ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਿਵਾਦਤ ਬਿਆਨ ਰਾਹੀਂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ•ਾਂ ਵਿਰੁੱਧ ਐਫ਼.ਆਈ.ਆਰ. ਦਰਜ ਹੋਣੀ ਚਾਹੀਦੀ ਹੈ।

ਹੋਰ ਖਬਰਾਂ »