ਫਿਰੋਜ਼ਪੁਰ, 14 ਅਗਸਤ, ਹ.ਬ. : ਬੀਐਸਐਫ ਨੇ ਬੀਓਪੀ ਕੁਲਵੰਤ ਦੇ ਕੋਲ ਕੰਡਿਆਲੀ ਤਾਰ ਦੇ ਪਾਰ ਖੇਤ ਤੋਂ ਸਾਢੇ ਛੇ ਕਿਲੋ  ਹੈਰੋਇਨ ਬਰਾਮਦ ਕੀਤੀ ਹੈ। ਉਕਤ ਹੈਰੋਇਨ ਪਾਕਿ ਤਸਕਰਾਂ ਨੇ ਦੋ ਕੋਲਡ ਡ੍ਰਿੰਕ ਦੀ ਬੋਤਲਾਂ ਅਤੇ ਤਿੰਨ ਪੈਕਟ ਹੈਰੋਇਨ ਦੇ ਜ਼ਮੀਨ ਵਿਚ ਦਬਾ ਕੇ ਰੱਖੇ ਸੀ। ਉਕਤ ਘਟਨਾ ਬੀਐਸਐਫ ਦੀ ਬੀਓਪੀ ਕੁਲਵੰਤ ਦੇ ਕੋਲ ਵਾਪਰੀ ਹੈ।
ਬੀਐਸਐਫ ਦੇ ਮੁਤਾਬਕ ਉਨ੍ਹਾਂ ਨੇ ਬੀਓਪੀ ਕੁਲਵੰਤ ਦੇ ਕੋਲ ਲੱਗੀ ਕੰਡਿਆਲੀ ਤਾਰ ਪਾਰ ਖੇਤ ਵਿਚ ਸਰਚ ਮੁਹਿੰਮ ਚਲਾਈ ਸੀ, ਮੁਹਿੰਮ ਦੌਰਾਨ ਉਨ੍ਹਾਂ ਖੇਤ ਵਿਚ ਦਬੀ ਕੋਲਡ ਡਰਿੰਕਸ ਦੀ ਦੋ ਬੋਤਲਾਂ ਮਿਲੀਆਂ, ਜਿਸ ਵਿਚ ਹੈਰੋਇਨ ਭਰੀ ਹੋਈ ਸੀ। ਬੋਤਲ ਨੂੰ ਕਾਲੀ ਟੇਪ ਲਪੇਟੀ ਹੋਈ ਸੀ। ਇਸੇ ਤਰ੍ਹਾਂ ਖੇਤ ਵਿਚ ਦਬੇ ਤਿੰਨ ਪੈਕਟ ਹੈਰੋਇਨ ਦੇ ਮਿਲੇ ਜੋ ਕਿ ਪੀਲੇ ਰੰਗ ਦੀ ਟੇਪ ਨਾਲ ਲਪੇਟੇ ਹੋਏ ਸੀ। ਕੁਲ ਹੈਰੋਇਨ ਦਾ ਵਜ਼ਨ ਸਾਢੇ ਛੇ ਕਿਲੋ ਹੈ। ਉਕਤ ਦੋਵੇਂ ਘਟਨਾਵਾਂ ਆਈਬੀ ਤੋਂ ਪੰਜ ਮੀਟਰ, ਕੰਡਿਆਲੀ ਤਾਰ ਤੇ ਦੋ ਸੌ ਮੀਟਰ ਅਤੇ ਬੀਓਪੀ ਤੋਂ ਇੱਕ ਹਜ਼ਾਰ ਮੀਟਰ ਅਤੇ ਪਾਕਿ ਪੋਸਟ ਨਾਗਰਾਮਿਨ ਤੋਂ ਤਿੰਨ ਹਜ਼ਾਰ ਮੀਟਰ ਦੀ ਦੂਰੀ 'ਤੇ ਵਾਪਰੀ ਹੈ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.