ਪੇਈਚਿੰਗ, 14 ਅਗਸਤ, ਹ.ਬ. : ਭਾਰਤ ਨੇ ਹਾਂਗਕਾਂਗ ਜਾਣ ਵਾਲੇ ਅਪਣੇ ਨਾਗਰਿਕਾਂ ਦੇ ਲਈ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਕਦਮ ਏਸ਼ੀਆ ਦੇ ਵਿੱਤੀ ਕੇਂਦਰ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਕਾਰਨ  ਹਵਾਈ ਸੇਵਾ ਪ੍ਰਭਾਵਤ ਹੋਣ ਕਾਰਨ ਚੁੱਕਿਆ ਗਿਆ ਹੈ। ਹਾਂਗਕਾਂਗ ਹਵਾਈ ਅੱਡੇ ਵਿਚ ਸੋਮਵਾਰ ਨੂੰ ਪ੍ਰਦਰਸਨਕਾਰੀਆਂ ਨੇ ਅੱਖਾਂ 'ਤੇ ਪੱਟੀ ਤੇ ਬੈਜ ਲਗਾ ਕੇ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ, ਮੰਗਲਵਾਰ ਨੂੰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਇਹ ਲੋਕ ਹਾਂਗਕਾਂਗ ਦੇ ਨਾਗਰਿਕਾਂ ਨੂੰ ਚੀਨ ਨੂੰ ਹਵਾਲੇ ਕਰਨ ਦੀ ਆਗਿਆ ਦੇਣ ਵਾਲੇ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। 
ਭਾਰਤੀ ਵਣਜ ਦੂਤਘਰ ਨੇ ਕਿਹਾ, ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ 'ਤੇ 12 ਅਗਸਤ ਨੂੰ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹਨ। ਵਣਜ ਦੂਤਘਰ ਦੀ ਵੈਬਸਾਈਟ 'ਤੇ ਪ੍ਰਕਾਸ਼ਤ ਨੋਟਿਸ ਵਿਚ ਕਿਹਾ ਗਿਆ ਕਿ 13 ਅਗਸਤ ਨੂੰ ਸੇਵਾਵਾਂ ਬਹਾਲ ਹੋ ਜਾਣਗੀਆਂ, ਲੇਕਿਨ  ਪ੍ਰਦਰਸਨਾਂ ਦੇ ਮੱਦੇਨਜ਼ਰ ਉਡਾਣਾਂ ਵਿਚ ਦੇਰੀ ਜਾਂ ਉਨ੍ਹਾਂ ਦੇ ਰੱਦ ਹੋਣ ਦੀ ਸੰਭਾਵਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਭਾਰਤੀ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦ ਤੱਕ ਹਵਾਈ ਅੱਡੇ 'ਤੇ ਆਵਾਜਾਈ ਨਹੀਂ ਹੋ ਜਾਂਦੀ ਤਾਂ ਵੈਕਲਪਿਕ ਮਾਰਗਾਂ ਦੇ ਲਈ ਜਹਾਜ਼ ਕੰਪਨੀਆਂ ਦੇ ਸੰਪਰਕ ਵਿਚ ਰਹਿਣ। ਵਣਜ ਦੂਤਘਰ ਨੇ ਕਿਹਾ ਕਿ ਜੋ ਯਾਤਰੀ  ਜੋ ਯਾਤਰੀ ਪਹਿਲਾਂ ਤੋਂ ਹਾਂਗਕਾਂਗ ਵਿਚ ਮੌਜੂਦ ਹਨ ਅਤੇ ਰਵਾਨਾ ਹੋਣ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਸਲਾਹ ਦਿੱਤੀ ਜਾਂਦੀ ਹੈ ਕਿ ਸਮਾਂ ਸਾਰਣੀ ਦੇ ਲਈ ਜਹਾਜ਼ ਕੰਪਨੀਆਂ ਦੇ ਸੰਪਰਕ ਵਿਚ ਰਹਿਣ।

ਹੋਰ ਖਬਰਾਂ »

ਹਮਦਰਦ ਟੀ.ਵੀ.