ਮੋਹਸਿਨ ਚੌਧਰੀ, ਮੁਹੰਮਦ ਖ਼ਾਨ ਅਤੇ ਸ਼ਾਇਸ ਇਜਾਜ਼ ਵਿਰੁੱਧ ਕਈ ਦੋਸ਼ ਆਇਦ

ਬਰੈਂਪਟਨ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਨੇ ਜੀ.ਟੀ.ਏ. ਵਿਚ ਟੈਕਸੀ ਮੁਸਾਫ਼ਰਾਂ ਨਾਲ ਠੱਗੀ ਦੇ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨਾਂ ਦੀ ਪਛਾਣ ਮੋਹਸਿਨ ਚੌਧਰੀ, ਮੁਹੰਮਦ ਖਾਨ ਅਤੇ ਸ਼ਾਇਸ ਇਜਾਜ਼ ਵੱਲੋਂ ਕੀਤੀ ਗਈ ਹੈ। ਮੁਸਾਫ਼ਰ ਜਦੋਂ ਕਿਰਾਇਆ ਅਦਾ ਕਰਨ ਲਈ ਡੈਬਿਟ ਕਾਰਡ ਦਿੰਦੇ ਤਾਂ ਜਾਅਲਸਾਜ਼ੀ ਰਾਹੀਂ ਵੱਧ ਰਕਮ ਕੱਟ ਲਈ ਜਾਂਦੀ। ਮੁਸਾਫ਼ਰਾਂ ਨੂੰ ਠੱਗੀ ਬਾਰੇ ਉਦੋਂ ਹੀ ਪਤਾ ਲਗਦਾ ਜਦੋਂ ਉਹ ਟੈਕਸੀ ਵਿਚੋਂ ਉਤਰ ਜਾਂਦੇ। ਠੱਗੀ ਦੇ ਸ਼ਿਕਾਰ ਲੋਕਾਂ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਕਿਹਾ ਕਿ ਉਨ•ਾਂ ਨੂੰ ਟੈਕਸੀ ਵਿਚ ਸਫ਼ਰ ਦੀ ਭਾਰੀ ਕੀਮਤ ਚੁਕਾਉਣੀ ਪਈ। ਠੱਗੀ ਦੇ ਇਸ ਮਾਮਲੇ ਵਿਚ ਸ਼ਾਮਲ ਸਾਰੀਆਂ ਟੈਕਸੀਆਂ ਦੇ ਚੱਲਣ 'ਤੇ ਰੋਕ ਲਾ ਦਿਤੀ ਗਈ ਹੈ। ਪੁਲਿਸ ਵੱਲੋਂ 24 ਸਾਲ ਦੇ ਮੋਹਸਿਨ ਚੌਧਰੀ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਰਕਮ ਦੀ ਧੋਖਾਧੜੀ ਦੇ ਛੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਅਪਰਾਧ ਰਾਹੀਂ ਪੈਸਾ ਇਕੱਠਾ ਕਰਨ ਦੇ ਸੱਤ ਦੋਸ਼ ਵੀ ਲਾਏ ਗਏ ਹਨ। ਇਸੇ ਤਰ•ਾਂ 20 ਸਾਲ ਦੇ ਮੁਹੰਮਦ ਖ਼ਾਨ ਅਤੇ 22 ਸਾਲ ਦੇ ਸ਼ਾਇਸ ਇਜਾਜ਼ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਰਕਮ ਦੀ ਧੋਖਾਧੜੀ ਦਾ ਦੋਸ਼ ਆਇਦ ਕੀਤਾ ਗਿਆ ਹੈ। ਜਾਂਚ ਕਰਤਾਵਾਂ ਨੇ ਟੈਕਸੀ ਮੁਸਾਫਰਾਂ ਨੂੰ ਸੁਝਾਅ ਦਿਤਾ ਹੈ ਕਿ ਉਹ ਆਪਣਾ ਡੈਬਿਟ ਕਾਰਡ ਆਪਣੇ ਕੋਲ ਰੱਖਣਾ ਯਕੀਨੀ ਬਣਾਉਣ ਅਤੇ ਸਫ਼ਰ ਤੋਂ ਪਹਿਲਾਂ ਜਾਂ ਬਾਅਦ ਵਿਚ ਟੈਕਸੀ ਦਾ ਨੰਬਰ ਅਤੇ ਕੰਪਨੀ ਦਾ ਨਾਂ ਜ਼ਰੂਰ ਲਿਖ ਲਿਆ ਜਾਵੇ। ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਤੁਰਤ 905-453-2121 ਐਕਸਟੈਨਸ਼ਨ 3335 'ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1-800-222-ਟਿਪਸ 8477 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »