ਫਿਲਾਡੇਲਫੀਆ, 15 ਅਗਸਤ, ਹ.ਬ. : ਅਮਰੀਕਾ ਦੇ ਉਤਰੀ ਫਿਲਾਡੇਲਫੀਆ ਵਿਚ ਗੋਲੀਬਾਰੀ ਦੀ ਘਟਨਾ ਵਿਚ ਛੇ ਪੁਲਿਸ ਕਰਮੀ ਜ਼ਖਮੀ ਹੋ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਹੁਣ ਵੀ ਇੱਕ ਮਕਾਨ ਵਿਚ ਲੁਕਿਆ ਹੈ ਤੇ ਉਥੋਂ ਗੋਲੀਆਂ ਚਲਾ ਰਿਹਾ ਹੈ। ਵਾਈਟ ਹਾਊਸ ਦੀ ਉਪ ਪ੍ਰੈਸ ਸਕੱਤਰ ਹੋਗਨ ਗਿਡਲੇ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਇਹ ਘਟਨਾ ਅਲ ਪਾਸੋ ਅਤੇ ਡੇਟਨ ਵਿਚ 24 ਘੰਟੇ ਦੇ ਅੰਦਰ ਹੋਈ ਗੋਲੀਬਾਰੀ ਦੀ ਘਟਨਾਵਾਂ ਤੋਂ ਬਾਅਦ ਹੋਈ ਹੈ, ਜਿਨ੍ਹਾਂ ਵਿਚ 30 ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸੀ। ਫਿਲਾਡੇਲਫੀਆ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਛੇ ਪੀਪੀਡੀ ਅਧਿਕਾਰੀਆਂ ਨੂੰ ਹਸਪਤਾਲ ਇਲਾਕੇ ਵਿਚ ਗੋਲੀ ਮਾਰੀ ਗਈ। ਹਾਲਾਂਕਿ ਸਾਰੇ ਖ਼ਤਰੇ ਤੋਂ ਬਾਹਰ ਹਨ। ਅਧਿਕਾਰੀ ਹਮਲਾਵਰ ਨੂੰ ਆਤਮ ਸਮਰਪਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਮੀਦ ਹੈ ਕਿ ਇਹ ਕੰਮ ਬਿਨਾ ਹਿੰਸਾ ਦੇ ਹੋ ਜਾਵੇਗਾ।  ਪੁਲਿਸ ਕਮਿਸ਼ਨਰ ਰਿਚਰਡ ਰੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਵਿਅਕਤੀਤ ਤੌਰ 'ਤੇ ਹਮਲਾਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਹੋਰ ਖਬਰਾਂ »