ਪਾਇਲਟ ਨੇ ਸਮਝਦਾਰੀ ਨਾਲ ਖੇਤ 'ਚ ਉਤਾਰਿਆ ਜਹਾਜ਼

ਮਾਸਕੋ, 16 ਅਗਸਤ, ਹ.ਬ. : ਰੂਸ ਦੀ ਰਾਜਧਾਨੀ ਮਾਸਕੋ ਵਿਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ ਹੁੰਦੇ ਟਲ ਗਿਆ। ਇੱਥੇ ਇੱਕ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰਦੇ ਹੀ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਜਦ ਜਹਾਜ਼ ਦੇ ÎਿÂੰਜਣ ਵਿਚ ਕਈ ਪੰਛੀ ਫਸ ਗਏ ਤਾਂ ਜਹਾਜ਼ ਵਿਚ ਮੌਜੂਦ 233 ਲੋਕਾਂ ਦੀ ਜਾਨ ਵੀ ਖ਼ਤਰੇ ਵਿਚ ਪੈ ਗਈ ਸੀ। ਅਜਿਹੇ ਮੁਸ਼ਕਲ ਸਮੇਂ ਵਿਚ ਪਾÎਇਲਟ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਜਹਾਜ਼ ਨੂੰ ਮੱਕੀ ਦੇ ਖੇਤ ਵਿਚ ਉਤਾਰ ਦਿੱਤਾ। ਜਿਸ ਨਾਲ ਸਾਰੇ ਯਾਤਰੀਆਂ ਦੀ ਜਾਨ ਬਚ ਗਈ । ਹਾਲਾਂਕਿ ਪੰਜ ਬੱਚਿਆਂ ਸਣੇ 23 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਯੂਰਾਲ ਏਅਰਲਾਈਨਜ਼ ਦੇ ਜਹਾਜ਼ ਨੇ ਸ਼ਹਿਰ ਦੇ ਜੁਕੋਵਸਕੀ ਹਵਾਈ ਅੱਡੇ ਤੋਂ ਕਰੀਮੀਆ ਫੇਰੋਪੋਲ ਦੇ ਲਈ ਉਡਾਣ ਭਰੀ ਸੀ। ਜਿਸ ਦੇ ਕੁਝ ਸਮਾਂ ਬਾਅਦ ਹੀ ਉਹ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਪੰਛੀ ਜਹਾਜ਼ ਦੇ ਦੋਵੇਂ ਇੰਜਣਾਂ ਵਿਚ ਫਸ ਗਏ ਸੀ ਜਿਸ ਕਾਰਨ ਇੰਜਣ ਹੀ ਬੰਦ ਹੋ ਗਏ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਜੁਕੋਵਸਕੀ ਹਵਾਈ ਅੱਡੇ   ਤੋਂ ਇੱਕ ਕਿਲੋਮੀਟਰ ਦੂਰ ਮੱਕੀ ਦੇ ਖੇਤ ਵਿਚ ਉਤਾਰਿਆ। ਰੂਸ ਦਾ ਮੀਡੀਆ ਅਤੇ ਲੋਕ ਪਾਇਲਟ ਦਾਮਿਰ ਨੂੰ ਹੀਰੋ ਦੱਸੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਾਮਿਰ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ 233 ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਰੂਸ ਦੇ ਮੀਡੀਆ ਦਾ ਕਹਿਣਾ ਹੈ ਕਿ Îਇੰਜਣ ਫੇਲ ਹੋਣ ਕਾਰਨ ਪਾਇਲਟ ਨੇ ਮੱਕੀ ਦੇ ਖੇਤ ਵਿਚ ਜਹਾਜ਼ ਨੂੰ ਸੂਝਬੂਝ ਨਾਲ ਉਤਾਰਿਆ। ਜਿਸ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ। 
 

ਹੋਰ ਖਬਰਾਂ »