ਮੁੰਬਈ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪੁਰਾਣੇ ਜ਼ਮਾਨੇ ਦੀ ਪ੍ਰਸਿੱਧ ਅਦਾਕਾਰਾ ਵਿਦਿਆ ਸਿਨਹਾ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 71 ਵਰਿ•ਆਂ ਦੇ ਸਨ। ਵਿਦਿਆ ਸਿਨਹਾ ਨੇ ਬਾਸੂ ਚੈਟਰਜੀ ਦੀ 1974 ਵਿਚ ਆਈ ਫ਼ਿਲਮ 'ਰਜਨੀਗੰਧਾ' ਤੋਂ ਪ੍ਰਸਿੱਧੀ ਹਾਸਲ ਕੀਤੀ। ਵਿਦਿਆ ਸਿਨਹਾ ਨੇ ਜੁਹੂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਅੰਤਮ ਸਾਹ ਲਿਆ। ਬੀਤੇ ਐਤਵਾਰ ਨੂੰ ਸਾਹ ਲੈਣ ਵਿਚ ਤਕਲੀਫ਼ ਮਗਰੋਂ ਉਨ•ਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਵਿਦਿਆ ਸਿਨਹਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ•ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ ਡਾਕਟਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ•ਾਂ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ। ਮੌਜੂਦਾ ਸਮੇਂ ਵਿਚ ਵਿਦਿਆ ਸਿਨਹਾ ਇਕ ਟੈਲੀਵਿਜ਼ਨ ਸ਼ੋਅ 'ਕੁਲਫ਼ੀ ਕੁਮਾਰ ਬਾਜੇਵਾਲਾ' ਵਿਚ ਪ੍ਰਮੁੱਖ ਭੂਮਿਕਾ ਅਦਾ ਕਰ ਰਹੀ ਸੀ। ਫ਼ਿਲਮ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਦਿਆ ਸਿਨਹਾ ਦੇ ਸੁਰਗਵਾਸ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਖਬਰਾਂ »