ਨਵੀਂ ਦਿੱਲੀ, 17 ਅਗਸਤ, ਹ.ਬ. : ਵਾਲਾਂ ਦੇ ਝੜਨ ਦੀ ਸਮੱਸਿਆ ਅੱਜਕਲ੍ਹ ਲਗਭਗ ਸਾਰੇ ਲੋਕਾਂ ਦੀ ਸਮੱਸਿਆ ਬਣ ਗਈ ਹੈ। ਹਰ ਵਿਅਕਤੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਤੇਲ ਅਤੇ ਸ਼ੈਂਪੂ ਮਿਲ ਜਾਂਦੇ ਹਨ। ਲੇਕਿਨ ਅਸੀਂ ਕੁਝ ਘਰੇਲੂ ਨੁਸਖਿਆਂ ਰਾਹੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।
ਪਿਆਜ਼ ਚੰਗੀ ਸਿਹਤ ਦੇ ਨਾਲ ਵਾਲਾਂ ਨੂੰ  ਝੜਨ  ਤੋਂ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੋ ਪਿਆਜ਼ ਦੇ ਰਸ ਨੂੰ ਰੋਜ਼ਾਨਾ ਵਾਲਾਂ ਵਿਚ ਲਗਾ ਲਵੋ। ਇਸ ਤੋਂ ਬਾਅਦ ਸਾਫ ਪਾਣੀ ਨਾਲ ਵਾਲਾਂ ਨੂੰ ÎਿÂੱਕ ਘੰਟੇ ਬਾਅਦ ਧੋਹ ਲਵੋ। ਇਸ ਨਾਲ ਕਾਫੀ ਹੱਦ ਤੱਕ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਦਹੀ ਨਿੰਬੂ : ਦਹੀ ਨਿੰਬੂ ਦਾ ਲੇਪ ਵੀ ਵਾਲਾਂ ਨੂੰ ਝੜਨ  ਤੋਂ ਰੋਕਣ ਵਿਚ ਬਹੁਤ ਹੀ ਵਧੀਆ ਹੈ। ਨਹਾਉਣ ਦੇ ਅੱਧਾ ਘੰਟਾ ਪਹਿਲਾਂ ਦਹੀ ਵਿਚ ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾ ਲਵੋ।  ਇਸ ਦੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋਹ ਲਵੋ। ਰੋਜ਼ਾਨਾ ਅਜਿਹਾ ਕਰਨ ਨਾਲ ਆਪ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ। 

ਹੋਰ ਖਬਰਾਂ »

ਹਮਦਰਦ ਟੀ.ਵੀ.